ਗਿੱਲ ਨੇ ਗਿਣਾਈਆਂ ਦਲਿਤ ਸਮਾਜ ਦੀਆਂ ਔਕੜਾਂ
ਪਾਰਟੀ ਨੂੰ ਮਜਬੂਤ ਕਰਨ ਤੇ ਹੋਈ ਚਰਚਾ : ਗਿੱਲ
Publish Date: Tue, 17 Feb 2026 07:17 PM (IST)
Updated Date: Tue, 17 Feb 2026 07:18 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਨਾਲ ਪੰਜਾਬ ਦੇ ਵਾਈਸ ਪ੍ਰਧਾਨ ਮਨੀਸ਼ ਗਿੱਲ ਨੇ ਮੁਲਾਕਾਤ ਕੀਤੀ l ਇਸ ਮੁਲਾਕਾਤ ਦੌਰਾਨ ਉਨ੍ਹਾਂ ਸਮਾਜਿਕ ਮੁੱਦਿਆਂ ’ਤੇ ਚਰਚਾ ਕੀਤੀ ਤੇ ਪਾਰਟੀ ਨੂੰ ਕਿਸ ਤਰ੍ਹਾਂ ਸੂਬੇ ’ਚ ਹੋਰ ਮਜਬੂਤ ਕੀਤਾ ਜਾ ਸਕੇ ਤਾਂ ਜੋ ਆਉਣ ਵਾਲੀ ਚੋਣਾਂ ’ਚ ਸਰਕਾਰ ਬਣਾਈ ਜਾਵੇ। ਗਿੱਲ ਨੇ ਦਲਿਤ ਸਮਾਜ ਨੂੰ ਆ ਰਹੀਆਂ ਔਕੜਾਂ ਬਾਰੇ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਨਾਲ ਪੰਕਜ, ਰਿੱਕੀ ਲੁਥਰਾ, ਤਜਿੰਦਰ ਸਿੰਘ, ਸ਼ੁਭਮ, ਸੰਨੀ ਘਈ ਤੇ ਹੋਰ ਸਾਥੀ ਮੌਜੂਦ ਰਹੇ।