ਘਈ ਬਣੇ ਸਹਿਕਾਰੀ ਸੁਸਾਇਟੀ ਦੇ ਪ੍ਰਧਾਨ
ਬੱਲ ਕੋਹਨਾ ਸਹਿਕਾਰੀ ਸੁਸਾਇਟੀ ਦੇ ਦੀਨਾ ਨਾਥ ਘਈ ਬਣੇ ਪ੍ਰਧਾਨ
Publish Date: Sat, 21 Mar 2026 08:54 PM (IST)
Updated Date: Sat, 21 Mar 2026 08:58 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ,. ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਬੱਲ ਕੋਹਨਾਂ ’ਚ ਬੱਲ ਕੋਹਨਾ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਅਨੁਸਾਰ ਦੀਨਾ ਨਾਥ ਘਈ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਹਰਜਿੰਦਰ ਸਿੰਘ ਵਾਈਸ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਸੁਖਦੇਵ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ, ਚਰਨਜੀਤ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਤੇ ਕੁਲਵਿੰਦਰ ਕੌਰ ਮੈਂਬਰ ਚੁਣੇ ਗਏ। ਚੋਣ ਉਪਰੰਤ ਚੁਣੇ ਗਏ ਪ੍ਰਧਾਨ ਦੀਨਾ ਨਾਥ ਘਈ ਨੇ ਕਿਹਾ ਕਿ ਉਹ ਇਮਾਨਦਾਰੀ ਨਾਲ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਸੁਸਾਇਟੀ ਦੇ ਕੰਮਕਾਜ ਕਰਨਗੇ ਤੇ ਸੁਸਾਇਟੀ ਨੂੰ ਮੁਨਾਫੇ ਵੱਲ ਲੈ ਕੇ ਜਾਣਗੇ।