ਦੀਕਸ਼ਾ ਨੇ ਜ਼ਿਲ੍ਹਾ ਮੈਰਿਟ ’ਚ ਬਣਾਈ ਥਾਂ
ਦੀਕਸ਼ਾ ਨੇ 98.33 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਮੈਰਿਟ ’ਚ ਬਣਾਇਆ ਸਥਾਨ
Publish Date: Mon, 13 Apr 2026 07:27 PM (IST)
Updated Date: Mon, 13 Apr 2026 07:31 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਨਕੋਦਰ ਦੀ ਵਿਦਿਆਰਥਣ ਦੀਕਸ਼ਾ ਨੇ ਅੱਠਵੀਂ ਜਮਾਤ ’ਚ 98.33 ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ ਦੀ ਮੈਰਿਟ ’ਚ ਸਥਾਨ ਬਣਾਇਆ ਹੈ। ਦੀਕਸ਼ਾ ਦੇ ਪਿਤਾ ਪਵਨ ਕੁਮਾਰ ਤੇ ਮਾਤਾ ਅਨੀਤਾ ਨੇ ਧੀ ਦੀ ਸਫਲਤਾ ’ਤੇ ਮਾਣ ਪ੍ਰਗਟਾਇਆ ਹੈ। ਪ੍ਰਿੰਸੀਪਲ ਪੂਨਮ ਪੁਰੀ ਨੇ ਕਿਹਾ ਕਿ ਦੀਕਸ਼ਾ ਦੀ ਕਾਮਯਾਬੀ ਉਸ ਦੀ ਲਗਨ, ਸਖ਼ਤ ਮਿਹਨਤ ਤੇ ਹੌਸਲੇ ਦਾ ਨਤੀਜਾ ਹੈ। ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਉੱਚੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਤੇ ਹੋਰ ਸ਼ਖਸੀਅਤਾਂ ਨੇ ਦੀਕਸ਼ਾ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।