ਡੀਆਈਜੀ ਸਿੰਗਲਾ ਵੱਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦਾ ਦੌਰਾ
ਡੀਆਈਜੀ ਨਵੀਨ ਸਿੰਗਲਾ ਵੱਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਦਾ ਵਿਸ਼ੇਸ਼ ਦੌਰਾ
Publish Date: Wed, 25 Feb 2026 09:32 PM (IST)
Updated Date: Wed, 25 Feb 2026 09:34 PM (IST)

--ਦੋਆਬਾ ਖੇਤਰ ਦੀ ਸੁਰੱਖਿਆ ਤੇ ਅਪਰਾਧ ਨਿਯੰਤਰਣ ਬਾਰੇ ਕੀਤੀ ਚਰਚਾ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੁੱਧਵਾਰ ਡੀਆਈਜੀ ਪੁਲਿਸ ਨਵੀਨ ਸਿੰਗਲਾ ਨੇ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦਾ ਦੌਰਾ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਹੇਠ ਸੀਨੀਅਰ ਉਪ ਪ੍ਰਧਾਨ ਰਾਜੇਸ਼ ਥਾਪਾ, ਉਪ ਪ੍ਰਧਾਨ ਬੀਬੀ ਤੇਜਿੰਦਰ ਕੌਰ ਥਿੰਦ ਤੇ ਪਰਮਜੀਤ ਸਿੰਘ ਰੰਗਪੁਰੀ, ਸਕੱਤਰ ਰਾਜੇਸ਼ ਯੋਗੀ, ਜੁਆਇੰਟ ਸਕੱਤਰ ਸੁਕਰਾਂਤ ਸਫਰੀ, ਖਜ਼ਾਨਚੀ ਸ਼ਿਵ ਸ਼ਰਮਾ ਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਵੱਲੋਂ ਡੀਆਈਜੀ ਨਵੀਨ ਸਿੰਗਲਾ ਦਾ ਤਹਿ ਦਿੱਲੋਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਆਈਜੀ ਨਵੀਨ ਸਿੰਗਲਾ ਨੇ ਪ੍ਰੈੱਸ ਕਲੱਬ ਦੇ ਮੈਂਬਰਾਂ ਨਾਲ ਖੁੱਲ੍ਹੀ ਗੱਲਬਾਤ ਦੌਰਾਨ ਦੋਆਬਾ ਖੇਤਰ ਦੀ ਸੁਰੱਖਿਆ ਵਿਵਸਥਾ, ਅਪਰਾਧ ਨਿਯੰਤਰਣ ਤੇ ਟ੍ਰੈਫਿਕ ਸੰਬੰਧੀ ਸਮੱਸਿਆਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਤੇ ਮੀਡੀਆ ਦੋਵੇਂ ਸਮਾਜ ਦੇ ਅਹਿਮ ਸਤੰਭ ਹਨ ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਦੋਹਾਂ ਵਿਚਕਾਰ ਸਹਿਯੋਗ ਬਹੁਤ ਜ਼ਰੂਰੀ ਹੈ। ਸਿੰਗਲਾ ਨੇ ਅਪਰਾਧਾਂ ਦੀ ਜਾਂਚ ਤੇ ਉਨ੍ਹਾਂ ਦੀ ਪੜਤਾਲ ਦੌਰਾਨ ਆਪਣੇ ਲੰਬੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਤਕਨੀਕੀ ਸਾਧਨਾਂ, ਗੁਪਤ ਸੂਚਨਾਵਾਂ ਤੇ ਟੀਮ ਵਰਕ ਨਾਲ ਗੰਝਲਦਾਰ ਤੋਂ ਗੁੰਝਲਦਾਰ ਕੇਸ ਵੀ ਸੁਲਝਾਏ ਜਾ ਸਕਦੇ ਹਨ। ਉਨ੍ਹਾਂ ਨੇ ਟ੍ਰੈਫਿਕ ਸਮੱਸਿਆਵਾਂ ਨੂੰ ਘਟਾਉਣ ਲਈ ਜਨਤਾ ਦੀ ਸਹਿਯੋਗੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ। ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਡੀਆਈਜੀ ਨਵੀਨ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਨਾਲ ਪੁਲਿਸ ਤੇ ਪੱਤਰਕਾਰਾਂ ਵਿਚਕਾਰ ਭਰੋਸਾ ਮਜ਼ਬੂਤ ਹੁੰਦਾ ਹੈ ਤੇ ਸਮਾਜਿਕ ਸਮੱਸਿਆਵਾਂ ਨੂੰ ਉਭਾਰਨ ’ਚ ਮੀਡੀਆ ਹੋਰ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਦਾ ਹੈ।