ਸਰਕਲ ਪ੍ਰਧਾਨਾਂ ਨੂੰ ਢੀਂਡਸਾ ਨੇ ਕੀਤਾ ਸਨਮਾਨਿਤ
ਸਰਕਲ ਪ੍ਰਧਾਨਾਂ ਨੂੰ ਢੀਂਡਸਾ ਨੇ ਕੀਤਾ ਸਨਮਾਨਿਤ
Publish Date: Sat, 28 Feb 2026 06:54 PM (IST)
Updated Date: Sat, 28 Feb 2026 06:55 PM (IST)
-ਜ਼ਿਲ੍ਹਾ ਜਥੇਬੰਦੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦੀ ਜਲਦੀ ਛੇਤੀ ਜਾਵੇਗੀ ਮੀਟਿੰਗ : ਗੁੰਬਰ
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਸਰਕਲ ਬਸਤੀ ਮਿੱਠੂ ਦੀ ਮੀਟਿੰਗ ਵਰਿਆਮ ਸਿੰਘ ਸਰਕਲ ਪ੍ਰਧਾਨ ਦੇ ਗ੍ਰਹਿ ਵਿਖੇ ਇਕਬਾਲ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਬਸਤੀ ਮਿੱਠੂ-1 ਦੇ ਪ੍ਰਧਾਨ ਵਰਿਆਮ ਸਿੰਘ, ਸਰਕਲ ਬਸਤੀ ਮਿੱਠੂ -2 ਦੇ ਪ੍ਰਧਾਨ ਕੁਲਬੀਰ ਸਿੰਘ ਪੱਪੂ ਤੇ ਸਰਕਲ ਪੀਰ ਦਾਦ ਦੇ ਪ੍ਰਧਾਨ ਜਗਦੀਸ਼ ਸਿੰਘ ਕਾਲਾ ਨੂੰ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਸਨਮਾਨਿਤ ਕੀਤਾ ਤੇ ਨਿਯੁਕਤੀ ਪੱਤਰ ਸੌਂਪੇਂ। ਸ਼੍ਰੋਮਣੀ ਅਕਾਲੀ ਦਲ ’ਚ ਲੰਮੇ ਅਰਸੇ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਬਜ਼ੁਰਗ ਟਕਸਾਲੀ ਅਕਾਲੀ ਆਗੂ ਜਥੇਦਾਰ ਪੂਰਨ ਸਿੰਘ ਬਰਾੜ ਨੂੰ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦਾ ਸਰਪ੍ਰਸਤ ਬਨਾਉਣ ਦਾ ਐਲਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਨਵ ਨਿਯੁਕਤ ਅਹੁਦੇਦਾਰਾਂ ਦੀ ਜਲਦੀ ਮੀਟਿੰਗ ਬੁਲਾਈ ਜਾਵੇਗੀ। ਜ਼ਿਲ੍ਹਾ ਜਥੇਬੰਦੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ ਸਵੀਟੀ, ਰਾਜਬੀਰ ਸਿੰਘ ਸ਼ੰਟੀ ਅਮ੍ਰਿਤਬੀਰ ਸਿੰਘ, ਵਿਨੋਦ ਕੌਲ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ,ਜਥੇਦਾਰ ਅਜੀਤ ਸਿੰਘ, ਜਥੇਦਾਰ ਦਵਿੰਦਰ ਸਿੰਘ ਕੁੱਕੂ, ਜਥੇਦਾਰ ਗੁਰਦੇਵ ਸਿੰਘ ਹੈਪੀ, ਗੁਰਬਿੰਦਰ ਸਿੰਘ ਜੱਜ, ਜਥੇਦਾਰ ਗਿਆਨ ਸਿੰਘ,ਗੋਰਵ ਭਗਤ, ਅਮਿਤ ਕੁਮਾਰ,ਜੋਤ ਜੀਵਨ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਸ਼ੌਂਕੀ, ਇੰਦਰਜੀਤ ਸਿੰਘ,ਪਾਲ ਸਿੰਘ, ਮਾਸਟਰ ਅਜੀਤ ਸਿੰਘ, ਹਰਜਿੰਦਰ ਸਿੰਘ ਜਿੰਦੂ, ਮਾਨ ਸਿੰਘ ਸਪਾਵਤ, ਮਲਕੀਤ ਸਿੰਘ, ਕੁਲਦੀਪ ਸਿੰਘ ਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।