ਢੀਂਡਸਾ ਨੇ ਕੀਤਾ ਉੱਤਰੀ ਹਲਕੇ ਦੇ ਅਹੁਦੇਦਾਰਾਂ ਦਾ ਐਲਾਨ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਦੇ ਨਿਰਦੇਸ਼ਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀ ਵੱਲ ਲਿਜਾਣ ਲਈ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਸੀਨੀਅਰ ਅਕਾਲੀ ਆਗੂ ਤੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਸਰਸਤੀ ਹੇਠ ਹੋਈ ਮੀਟਿੰਗ ’ਚ ਉੱਤਰੀ ਹਲਕੇ ਦੇ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਨੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਕਿਹਾ ਕਿ ਮਿਸ਼ਨ 2027 ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਮਜ਼ਬੂਤੀ ਲਈ ਹਰ ਵਰਗ ਦੇ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ’ਚ ਬੀਸੀ ਵਿੰਗ, ਮੁਸਲਿਮ ਵਿੰਗ, ਕ੍ਰਿਸਚਨ ਵਿੰਗ ਤੇ ਯੂਥ ਅਕਾਲੀ ਦੇ ਨਾਲ ਨਾਲ ਵਾਰਡ ਪ੍ਰਧਾਨ, ਬੂਥ ਪ੍ਰਧਾਨ ਤੇ ਬੂਥ ਕਮੇਟੀਆਂ ਬਣਾ ਕੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਜਾਵੇਗੀ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਵੱਲੋਂ ਸਰਕਲ ਨਾਗਰਾ ਦਾ ਪ੍ਰਧਾਨ ਕਰਤਾਰ ਸਿੰਘ ਗਿੱਲ, ਮਕਸੂਦਾਂ ਸਰਕਲ ਦਾ ਪ੍ਰਧਾਨ ਜਥੇਦਾਰ ਮੇਜਰ ਸਿੰਘ ਕਾਹਲੋਂ, ਰੇਰੂ ਸਰਕਲ ਦਾ ਪ੍ਰਧਾਨ ਜਥੇਦਾਰ ਹਕੀਕਤ ਸਿੰਘ ਸੈਣੀ, ਇੰਡਸਟਰੀ ਏਰੀਆ ਦਾ ਪ੍ਰਧਾਨ ਜਗਦੀਪ ਸਿੰਘ ਵਿਰਦੀ, ਸੋਢਲ ਏਰੀਏ ਦਾ ਪ੍ਰਧਾਨ ਸਤਿੰਦਰ ਸਿੰਘ ਪੀਤਾ, ਕਿਸ਼ਨਪੁਰਾ ਸਰਕਲ ਦਾ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਖਾਲਸਾ, ਪ੍ਰਤਾਪ ਬਾਗ ਸਰਕਲ ਦਾ ਪ੍ਰਧਾਨ ਪਰਮਿੰਦਰ ਸਿੰਘ ਭਾਟੀਆ, ਸੰਤੋਖਪੁਰਾ ਸਰਕਲ ਦਾ ਪ੍ਰਧਾਨ ਮਹਿੰਦਰ ਸਿੰਘ ਜੰਬਾ, ਨੀਲਾ ਮਹਿਲ ਸਰਕਲ ਦਾ ਪ੍ਰਧਾਨ ਸਤਪਾਲ ਸਿੰਘ ਨੀਲਾਮਹਿਲ ਨੂੰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਬਣਾਏ ਗਏ ਸੀਨੀਅਰ ਮੀਤ ਪ੍ਰਧਾਨਾਂ ’ਚ ਠੇਕੇਦਾਰ ਰਘਵੀਰ ਸਿੰਘ, ਦਲਜੀਤ ਸਿੰਘ ਲੰਮਾ ਪਿੰਡ, ਸੁਰਿੰਦਰ ਸਿੰਘ, ਚਰਨ ਸਿੰਘ , ਅਮਰੀਕ ਸਿੰਘ ਬਸਰਾ, ਅਵਤਾਰ ਸਿੰਘ ਸੈਂਬੀ ਸ਼ਾਮਲ ਹਨ। ਮੀਤ ਪ੍ਰਧਾਨਾਂ 'ਚ ਫੁਮਣ ਸਿੰਘ ਲੰਮਾ ਪਿੰਡ, ਤਰਲੋਕ ਸਿੰਘ, ਅਰਵਿੰਦਰ ਸਿੰਘ ਬੱਬੂ ਹੈਰੀ, ਸੁਰਿੰਦਰ ਸਿੰਘ ਨਾਮਧਾਰੀ, ਗੁਰਮੀਤ ਸਿੰਘ ਲਾਟੀ, ਸੁਰਿੰਦਰ ਸਿੰਘ ਸ਼ਿੰਦਾ, ਠੇਕੇਦਾਰ ਪਰਮਜੀਤ ਸਿੰਘ, ਰਕੇਸ਼ ਕੁਮਾਰ ਲੱਕੀ, ਬਲਜੀਤ ਸਿੰਘ ਸੈਣੀ, ਰਣਜੀਤ ਸਿੰਘ ਘੁੰਮਣ, ਅੰਗਰੇਜ਼ ਸਿੰਘ ਗੁਰਾਇਆ, ਤਰਸੇਮ ਸਿੰਘ ਘੁੰਮਣ, ਬਿਕਰਮ ਜੀਤ ਸਿੰਘ ਕੇ ਸੀ, ਜਸਵੀਰ ਸਿੰਘ ਮਾਹਲ, ਰਜਿੰਦਰ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ ਵਿਕੀ, ਆਕਾਸ਼ ਦੀਪ, ਭਗਤ ਸਿੰਘ ਬਣਾਏ ਗਏ ਹਨ। ਇਸ ਮੌਕੇ ਕੁਲਵੀਰ ਸਿੰਘ ਜੀਐੱਮ ਕਲੇਬ, ਤੇਜਿੰਦਰ ਸਿੰਘ ਉਬੀ, ਰਾਜਕੁਮਾਰ ਜੈਸਵਾਲ, ਹਰਵਿੰਦਰ ਸਿੰਘ ਭਾਟੀਆ, ਅਵਤਾਰ ਸਿੰਘ ਬੈਂਸ, ਅਰਜਨ ਸਿੰਘ, ਕਰਮਵੀਰ ਸਿੰਘ ਸਾਥੀ ਤੇ ਪਰਵਿੰਦਰ ਸਿੰਘ ਬੱਬਲੂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਜਥੇਬੰਦਕ ਸਕੱਤਰਾਂ 'ਚ ਰਣਵੀਰ ਸਿੰਘ ਬੱਲ, ਨਿਸ਼ਾਨ ਸਿੰਘ, ਲਾਲ ਚੰਦ, ਸੁਰਿੰਦਰ ਸਿੰਘ ਰਾਜ, ਸੁਖਬੀਰ ਸਿੰਘ ਮਾਣਕ, ਜੀ.ਐਸ. ਕਾਲਾ, ਪ੍ਰਿਤਪਾਲ ਸਿੰਘ ਕਾਕਾ, ਵਰਿੰਦਰ ਕੁਮਾਰ ਬੇਦੀ, ਮੇਜਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ ਗੋਲਡੀ ਸ਼ਾਮਲ ਹਨ। ਇਸੇ ਤਰ੍ਹਾਂ ਸੰਯੁਕਤ ਸਕੱਤਰਾਂ 'ਚ ਹਰਭਜਨ ਸਿੰਘ ਸੁੱਚੀ ਪਿੰਡ, ਜਸਪਾਲ ਸਿੰਘ ਵਿਨੇ ਨਗਰ, ਕੁਲਦੀਪ ਸਿੰਘ ਸੋਨੂੰ, ਗੁਰਸ਼ਰਨ ਸਿੰਘ ਮੱਕੜ, ਅਵਤਾਰ ਸਿੰਘ ਸਨੀ, ਬਲਵੀਰ ਸਿੰਘ ਬਸਰਾ, ਮਹਿੰਦਰ ਸਿੰਘ ਲੰਮਾ ਪਿੰਡ, ਅਰਵਿੰਦਰ ਸਿੰਘ ਬੇਦੀ, ਕੁਲਵਿੰਦਰ ਸਿੰਘ ਲਿਆ ਗਿਆ ਹੈ। ਬਹਾਦਰ ਸਿੰਘ, ਸੁਰਿੰਦਰ ਪਾਲ ਸਿੰਘ, ਕਰਨੈਲ ਸਿੰਘ ਸੁੱਚੀ ਪਿੰਡ, ਤਜਿੰਦਰ ਸਿੰਘ ਰਿਕਾ, ਜਸਵੀਰ ਸਿੰਘ ਬੱਬੂ ਸਕੱਤਰ ਬਣਾਏ ਗਏ ਹਨ। ਮੁੱਖ ਬੁਲਾਰਾ ਗੁਰਚਰਨ ਸਿੰਘ ਤੇ ਪ੍ਰੈਸ ਸਕੱਤਰ ਨਰਿੰਦਰ ਕੁਮਾਰ ਨਿਕੂ ਨੂੰ ਬਣਾਇਆ ਗਿਆ ਹੈ। ਵਰਕਿੰਗ ਕਮੇਟੀ ’ਚ ਅਰਵਿੰਦਰ ਸਿੰਘ ਕਾਲਰਾ, ਬਲਵਿੰਦਰ ਸਿੰਘ ਲਾਲੀ, ਕਮਲਜੀਤ ਸਿੰਘ, ਬਹਾਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਬਿੰਦਾ, ਜਸਵਿੰਦਰ ਸਿੰਘ ਤੇ ਤਰਸੇਮ ਸਿੰਘ ਨੂੰ ਲਿਆ ਗਿਆ ਹੈ।