ਵਰਿਆਣਾ ਡੰਪ ’ਤੇ ਜਾਂਦੀਆਂ ਗੱਡੀਆਂ ਵੱਲੋਂ ਕੂੜਾ ਖਿਲਾਰਨ ਵਿਰੁੱਧ ਧਰਨਾ
ਵਰਿਆਣਾ ਡੰਪ ’ਤੇ ਜਾਂਦੀਆਂ ਗੱਡੀਆਂ ਵੱਲੋਂ ਕੂੜਾ ਖਲਾਰਣ ਵਿਰੁੱਧ ਲੋਕਾਂ ਨੇ ਦਿੱਤਾ ਧਰਨਾ
Publish Date: Tue, 03 Feb 2026 08:08 PM (IST)
Updated Date: Wed, 04 Feb 2026 04:11 AM (IST)
- ਨਿਗਮ ਅਧਿਕਾਰੀ ਤੇ ਪੁਲਿਸ ਵੱਲੋਂ ਸਫਾਈ ਦਾ ਭਰੋਸਾ ਦੇਣ ’ਤੇ ਧਰਨਾ ਹੋਇਆ ਖ਼ਤਮ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਵਰਿਆਣਾ ਡੰਪ ’ਤੇ ਜਾਣ ਵਾਲੀਆਂ ਨਿਗਮ ਦੀਆਂ ਗੱਡੀਆਂ ਵੱਲੋਂ ਕੂੜਾ ਖਿਲਾਰਨ ਕਾਰਨ ਉਥੇ ਦੇ ਲੋਕਾਂ ਨੇ ਧਰਨਾ ਲਗਾ ਦਿੱਤਾ ਤੇ ਗੱਡੀਆਂ ਨੂੰ ਅੱਗੇ ਜਾਣ ’ਤੇ ਰੋਕ ਦਿੱਤਾ, ਜਿਸ ਕਾਰਨ ਮੰਗਲਵਾਰ ਨੂੰ ਵਰਿਆਣਾ ਡੰਪ ’ਤੇ ਕੂੜੇ ਦੀ ਢੁਆਈ ਪ੍ਰਭਾਵਿਤ ਰਹੀ। ਧਰਨਾ ਦੇਣ ਵਾਲਿਆਂ ਧਰਮਿੰਦਰ ਮਿਸ਼ਰਾ, ਰਵੀ ਪਟੇਲ, ਕੁੰਦਨ ਸ੍ਰੀਵਾਸਤਵ, ਸਤਿੰਦਰ ਝਾਅ ਤੇ ਪ੍ਰਤਾਪ ਆਦਿ ਸ਼ਾਮਲ ਸਨ। ਇਸ ਦੌਰਾਨ ਧਰਨਾਕਾਰੀਆਂ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਕੂੜੇ ਦੀਆਂ ਗੱਡੀਆਂ ਡੰਪ ’ਤੇ ਜਾਂਦੇ ਸਮੇਂ ਕੂੜੇ ਦਾ ਖ਼ਿਲਾਰਾ ਪਾਉਂਦੀਆਂ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਵਾਜਾਈ ’ਚ ਕਾਫੀ ਰੁਕਾਵਟ ਪੈਦਾ ਹੁੰਦੀ ਹੈ, ਜਿਸ ਤੋਂ ਪਰੇਸ਼ਾਨ ਹੋ ਕੇ ਸਾਨੂੰ ਧਰਨਾ ਦੇਣਾ ਪਿਆ। ਉਕਤ ਧਰਨੇ ਦੀ ਸੂਚਨਾ ਮਿਲਣ ’ਤੇ ਸੈਨੇਟਰੀ ਇੰਸਪੈਕਟਰ ਦਿਨੇਸ਼ ਕੁਮਾਰ ਤੇ ਪੁਲਿਸ ਮੌਕੇ ’ਤੇ ਪੁੱਜੀ ਤੇ ਭਵਿੱਖ ’ਚ ਕੂੜਾ ਸੜਕ ’ਤੇ ਨਾ ਸੁੱਟਣ ਦਾ ਭਰੋਸਾ ਦੇਣ ’ਤੇ ਧਰਨਾ ਖ਼ਤਮ ਕੀਤਾ ਗਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੁੜ ਅਜਿਹਾ ਹੋਇਆ ਤਾਂ ਵਾਰਡ ਨੰਬਰ 60 ਦੇ ਲੋਕ ਨਗਰ ਨਿਗਮ ਦੇ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।