ਚਾਰ ਦਿਨਾਂ ਲਈ ਬੰਦ ਰਹੇਗਾ ਧੰਨੋਵਾਲੀ ਫਾਟਕ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Thu, 16 Apr 2026 09:48 PM (IST)
Updated Date: Thu, 16 Apr 2026 09:51 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਦਕੋਹਾ ਨਾਲ ਲੱਗਦੇ ਧੰਨੋਵਾਲੀ ਅੰਡਰ ਬ੍ਰਿਜ ਦਾ ਨਿਰਮਾਣ ਲਗਪਗ ਪੂਰਾ ਹੋ ਚੁੱਕਾ ਹੈ ਪਰ ਇਸਨੂੰ ਖੋਲ੍ਹਣ ਤੋਂ ਪਹਿਲਾਂ ਕੁਝ ਛੋਟੇ-ਮੋਟੇ ਕੰਮ ਬਾਕੀ ਹਨ। ਇਨ੍ਹਾਂ ਕੰਮਾਂ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ 17 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ 21 ਅਪ੍ਰੈਲ ਸਵੇਰੇ 9 ਵਜੇ ਤੱਕ ਧੰਨੋਵਾਲੀ ਫਾਟਕ ਨੂੰ ਬੰਦ ਰੱਖਿਆ ਜਾਵੇਗਾ। ਇਸ ਕਾਰਨ, ਇਸ ਤੋਂ ਲੰਘਣ ਵਾਲੀ ਸਾਰੀ ਟ੍ਰੈਫਿਕ ਦਕੋਹਾ ਫਾਟਕ, ਰਾਮਾ ਮੰਡੀ ਤੇ ਹੋਰ ਬਦਲਵੇਂ ਰੂਟਾਂ ਵੱਲ ਮੋੜਿਆ ਜਾਵੇਗਾ।
ਜਦਕਿ ਅੰਡਰਪਾਸ ਖੁੱਲ੍ਹ ਜਾਵੇਗਾ ਤਾਂ ਫਾਟਕ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਵੇਗਾ। ਰੇਲਵੇ ਵੱਲੋਂ ਇਸ ਸਬੰਧੀ ਫਾਟਕ ਅੱਗੇ ਇਕ ਕੰਕਰੀਟ ਦੀ ਕੰਧ ਖੜ੍ਹੀ ਕੀਤੀ ਜਾਵੇਗੀ। ਇਸ ਫਾਟਕ ਤੋਂ ਅੰਮ੍ਰਿਤਸਰ-ਨਵੀਂ ਦਿੱਲੀ, ਜੰਮੂ-ਨਵੀਂ ਦਿੱਲੀ ਦੀਆਂ 110 ਰੇਲ ਗੱਡੀਆਂ ਲੰਘਦੀਆਂ ਹਨ। ਇਸ ਕਾਰਨ ਫਾਟਕ ਦਿਨ ਭਰ ਬੰਦ ਰਹਿਣ ਕਾਰਨ ਇੱਥੇ ਵਾਹਨ ਚਾਲਕਾਂ ਨੂੰ ਲੰਘਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਟ੍ਰੈਫਿਕ ਜਾਮ ਵੀ ਲੱਗ ਜਾਂਦਾ ਸੀ। ਹੁਣ 21 ਅਪ੍ਰੈਲ ਨੂੰ ਧੰਨੋਵਾਲੀ ਅੰਡਰਪਾਸ ਪੂਰੀ ਤਰ੍ਹਾਂ ਖੁੱਲ੍ਹ ਜਾਣ ਨਾਲ ਬਹੁਤ ਵੱਡੀ ਰਾਹਤ ਮਿਲੇਗੀ।
ਇਸ ਦੇ ਨਾਲ ਹੀ ਯੂ-ਸ਼ੇਪ ਦੇ ਬਣ ਰਹੇ ਇਸ ਅੰਡਰਪਾਸ ਨਾਲ ਲੱਗਦੀ 130 ਮੀਟਰ ਦੀ ਐਪ੍ਰੋਚ ਰੋਡ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਪੰਜ ਦਿਨਾਂ ਲਈ ਬਲਾਕ ਦੌਰਾਨ ਇਸ ਰਸਤੇ ਤੋਂ ਲੰਘਣ ਵਾਲੇ ਉੱਚੇ ਵਾਹਨਾਂ ਨੂੰ ਲੰਘਣ ਤੋਂ ਰੋਕਣਾ ਹੈ। ਇਸ ਲਈ ਰਸਤੇ ’ਚ ਦੋਵੇਂ ਪਾਸੇ 4.5 ਮੀਟਰ ਉਚਾਈ 'ਤੇ ਹਾਈਟਗੇਟ ਲਾਏ ਜਾਣਗੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਵੇ। ਫਾਟਕ ਬੰਦ ਰਹਿਣ ਦੌਰਾਨ ਵਾਹਨ ਚਾਲਕ ਦਕੋਹਾ ਫਾਟਕ ਸਮੇਤ ਬਦਲਵੇਂ ਰਸਤਿਆਂ ਦੀ ਵਰਤੋਂ ਕਰ ਸਕਦੇ ਹਨ। ਦੱਸਣਯੋਗ ਹੈ ਕਿ ਧੰਨੋਵਾਲੀ ਅੰਡਰਪਾਸ ਲਈ ਬਣਾਏ ਗਏ ਦੋ ਕੰਕਰੀਟ ਬਾਕਸਿਆਂ ਰਾਹੀਂ ਰਸਤਾ ਬਣਾਇਆ ਗਿਆ ਹੈ। ਜੋ 24 ਮੀਟਰ ਲੰਬੇ ਅੰਡਰਪਾਸ ਦੀ ਉਚਾਈ 5 ਮੀਟਰ ਤੇ ਚੌੜਾਈ 6 ਮੀਟਰ ਹੈ। ਇਸ ’ਚ ਛੋਟੇ ਵਾਹਨਾਂ ਦੇ ਨਾਲ-ਨਾਲ ਭਾਰੀ ਵਾਹਨ ਵੀ ਲੰਘ ਸਕਦੇ ਹਨ ਪਰ ਜ਼ਿਆਦਾ ਉੱਚੇ ਵਾਹਨਾਂ ਦੀ ਆਵਾਜਾਈ ਨਹੀਂ ਹੋ ਸਕੇਗੀ।