ਢਾਡੀ ਭਾਈ ਰਾਮ ਮੂਰਤੀ ਦੇ ਜਥੇ ਨੂੰ ਕੀਤਾ ਸਨਮਾਨਿਤ
ਢਾਡੀ ਭਾਈ ਰਾਮ ਮੂਰਤੀ ਦੇ ਜਥੇ ਨੂੰ ਕੀਤਾ ਸਨਮਾਨਿਤ
Publish Date: Thu, 26 Mar 2026 06:18 PM (IST)
Updated Date: Thu, 26 Mar 2026 06:23 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਬੀਤੇ ਦਿਨੀ ਪਿੰਡ ਪਮਾਲ ’ਚ ਤਪ ਅਸਥਾਨ ਗੁਰਦੁਆਰਾ ਪ੍ਰੇਮ ਸਾਗਰ ਮਹਾਨ ਗੁਰਮਤਿ ਸਮਾਗ਼ਮ ਕਰਵਾਇਆ ਗਿਆ ਸੀ। ਇਸ ਸਬੰਧੀ ਹਰਕੰਵਲ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ’ਚ ਵੱਖ-ਵੱਖ ਸਮੇਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ ਤੇ ਹਾਜ਼ਰੀ ਭਰਨ ਆਏ ਢਾਡੀ ਜਥਿਆਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਵੱਖ-ਵੱਖ ਢਾਡੀ ਜਥਿਆਂ ਵਿੱਚੋਂ ਭਾਈ ਰਾਮ ਮੂਰਤੀ ਮੁੱਧਾ ਵਾਲੇ ਤੇ ਉਨ੍ਹਾਂ ਦੇ ਸਾਥੀ ਢਾਡੀ ਕਰਮਜੀਤ ਕੌਰ, ਢਾਡੀ ਹਰਪ੍ਰੀਤ ਕੌਰ ਸਰੰਗੀ ਵਾਦਕ ਪਰਮਜੀਤ ਕੌਰ ਦੇ ਜਥੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਇਸ ਢਾਡੀ ਜਥੇ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਬਹੁਤ ਸਾਰੀ ਮਾਇਆ ਦੇ ਕੇ ਨਿਵਾਜਿਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਖੁਸ਼ਵਿੰਦਰ ਸਿੰਘ, ਹਰਦੇਵ ਸਿੰਘ, ਦਿਲਬਾਗ ਸਿੰਘ, ਸੁਖਚੈਨ ਸਿੰਘ ਤੇ ਸੁਖਦੇਵ ਸਿੰਘ ਨੇ ਜਥੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਹਾਲਾਤ ਅਨੁਸਾਰ ਅਜਿਹੇ ਜਥਿਆਂ ਦੀ ਸਮਾਜ ਨੂੰ ਬਹੁਤ ਲੋੜ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜ ਕੇ ਗੁਰਬਾਣੀ ਤੇ ਇਤਿਹਾਸ ਨਾਲ ਜੋੜ ਸਕਣ। ਨੰਬਰਦਾਰ ਹਰਕੰਵਲ ਸਿੰਘ ਮੁੱਧ ਨੇ ਵੀ ਜਥੇ ਨੂੰ ਮੁਬਾਰਕਬਾਦ ਦਿੱਤੀ।