ਮਹਾਪੁਰਸ਼ਾਂ ਦੀ ਬਰਸੀ ਸਮਾਗਮ ’ਚ ਅੱਜ ਤੋਂ ਸ਼ੁਰੂ
ਧੰਨ ਧੰਨ ਮਹਾਰਾਜ ਨਾਭ ਕੰਵਲ
Publish Date: Fri, 02 Jan 2026 08:17 PM (IST)
Updated Date: Fri, 02 Jan 2026 08:20 PM (IST)
ਮਨਪ੍ਰੀਤ ਸਿੰਘ, ਪੰਜਾਬੀ ਜਾਗਰਣ ਦੁਸਾਂਝ ਕਲਾਂ : ਧੰਨ ਧੰਨ ਮਹਾਰਾਜ ਨਾਭ ਕੰਵਲ ਸਾਹਿਬ, ਧੰਨ ਧੰਨ ਮਹਾਰਾਜ ਅਵਧੂਤ ਦੀ 61ਵੀਂ ਬਰਸੀ, ਧੰਨ ਧੰਨ ਮਸਤ ਗੁਰਦੇਵ ਜੀ ਦੀ 27ਵੀਂ ਬਰਸੀ ਗੁਰਦੁਆਰਾ ਸਾਹਿਬ ਚੀਮਾ ਖੁਰਦ ਦੇ ਪ੍ਰਬੰਧਕ, ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ, ਐੱਨਆਰਆਈਜ਼ ਦੇ ਸਹਿਯੋਗ ਨਾਲ ਮਨਾਈ ਜਾਵੇਗੀ। 2 ਜਨਵਰੀ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ। 3 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਸਜਾਏ ਜਾਣਗੇ, ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਤੇ ਕੀਰਤਨੀ ਜਥੇ ਸੰਗਤਾਂ ਨੂੰ ਰਸਭਿੰਨੀ ਗੁਰਬਾਣੀ ਨਾਲ ਨਿਹਾਲ ਕਰਨਗੇ। 4 ਜਨਵਰੀ ਨੂੰ 25 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕੀਰਤਨ ਰਾਹੀਂ ਮਹਾਪੁਰਸ਼ਾਂ ਦੇ ਇਤਿਹਾਸ ’ਤੇ ਚਾਨਣਾ ਪਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਦੀ ਜਾਣਕਾਰੀ ਹੈੱਡ ਗ੍ਰੰਥੀ ਗੁਰਭੇਜ ਸਿੰਘ ਖਾਲਸਾ ਨੇ ਦਿੱਤੀ ਤੇ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਧਾਰਮਿਕ ਸਮਾਗਮ ’ਚ ਪਹੁੰਚ ਕੇ ਆਪਣਾ ਜੀਵਨ ਸਫਲ ਬਣਾਓ।