ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ
ਗੁਰੂ ਗੋਬਿੰਦ ਸਿੰਘ ਜੀ ਦੇ ਦੇ ਆਗਮਨ
Publish Date: Sat, 03 Jan 2026 06:55 PM (IST)
Updated Date: Sun, 04 Jan 2026 04:12 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਿਹੰਗ ਸਿੰਘ ਸਭਾ ਬਸਤੀ ਸ਼ੇਖ ਵੱਲੋਂ ਅੱਜ ਨਗਰ ਕੀਰਤਨ ਸਜਾਇਆ ਜਾਵੇਗਾ। ਜਨ. ਸਕੱਤਰ ਕਰਨਵੀਰ ਸਿੰਘ ਨਿਹੰਗ ਨੇ ਦੱਸਿਆ ਕਿ ਅੱਜ 4 ਜਨਵਰੀ ਦਿਨ ਐਤਵਾਰ ਨੂੰ ਦੁਪਹਿਰੇ ਇੱਕ ਵਜੇ ਗੁਰਦੁਆਰਾ ਹਰਕੀਰਤ ਸਾਧ ਸੰਗਤ ਨਿਹੰਗ ਨਿਵਾਸ ਤੋਂ ਆਰੰਭ ਹੋਏਗਾ। ਇਸ ਨਗਰ ਕੀਰਤਨ ’ਚ ਸ਼ਬਦੀ ਜਥੇ ਘੋੜ ਸਵਾਰ ਨਿਹੰਗ ਸਿੰਘ ਗੱਤਕਾ ਪਾਰਟੀਆਂ ਸਬਦੀ ਜਥੇ ਤੇ ਸਕੂਲਾਂ ਦੇ ਬੱਚੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਨਾਮਧਾਰੀ ਜਥੇ ਪੰਜ ਦੇ ਸਿਰਮੌਰ ਧਾਰਮਿਕ ਸਿਆਸੀ ਪਾਰਟੀਆਂ ਹਿੱਸਾ ਲੈਣਗੀਆਂ, ਜੋ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਵਾਪਸ ਨਿਹੰਗ ਨਿਵਾਸ ਵਿਖੇ ਸਮਾਪਤ ਹੋਏਗਾ। ਪ੍ਰਬੰਧ ਵੀਰ ਸਿੰਘ ਨਿਹੰਗ ਅਮਨਦੀਪ ਸਿੰਘ, ਉੱਤਮਦੀਪ ਸਿੰਘ ਗੁਰਕੀਰਤ ਸਿੰਘ ਜੋਤ ਆਦਿ ਵਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ ,ਹਰਪ੍ਰੀਤ ਸਿੰਘ ਸੋਨੂ, ਪ੍ਰੋ. ਰਣਜੀਤ ਸਿੰਘ ਤੇ ਹਰਜਿੰਦਰ ਸਿੰਘ ਪਰੂਥੀ ਆਦਿ ਨੂੰ ਸੱਦਾ-ਪੱਤਰ ਦਿੱਤਾ ਗਿਆ।