ਇਲਾਜ ਲਈ 10 ਲੱਖ ਦੀ ਸਹੂਲਤ ਸ਼ਲਾਘਾਯੋਗ ਕਦਮ : ਮਨਦੀਪ ਸਿੰਘ
ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ
Publish Date: Fri, 02 Jan 2026 08:11 PM (IST)
Updated Date: Fri, 02 Jan 2026 08:14 PM (IST)
ਪ੍ਰੀਤ ਮਜਾਰਾ, ਪੰਜਾਬੀ ਜਾਗਰਣ ਦੁਸਾਂਝ ਕਲਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਰੋੜਾਂ ਪੰਜਾਬੀਆਂ ਨੂੰ ਨਵੇਂ ਸਾਲ ਦਾ ਨਵਾਂ ਤੋਹਫਾ ਦੇਣਾ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਦੀਪ ਸਿੰਘ ਸ਼ਾਹਪੁਰ ਮੀਡੀਆ ਕੋ-ਆਰਡੀਨੇਟਰ ਹਲਕਾ ਫਿਲੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਜੋ ਵਿਧਾਨ ਸਭਾ ਚੋਣਾਂ ਵੇਲੇ ਪੰਜਾਬੀਆਂ ਨਾਲ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ, ਉਸ ਵਿੱਚ ਮੈਡੀਕਲ ਸਹੂਲਤਾਂ ਵੀ ਸੀ। ਪੰਜਾਬ ਸਰਕਾਰ 1 ਜਨਵਰੀ ਤੋਂ 10 ਲੱਖ ਤਕ ਦਾ ਇਲਾਜ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਸੂਬਾ ਬਣ ਗਿਆ ਹੈ ਜਿੱਥੇ ਹਰ ਵਰਗ ਨੂੰ ਜਿਸ ਤਰ੍ਹਾਂ ਬਿਜਲੀ ਮੁਫ਼ਤ ਮਿਲ ਰਹੀ ਹੈ। ਇਸੇ ਤਰ੍ਹਾਂ 10 ਲੱਖ ਦੇ ਬੀਮੇ ਦੀ ਸਹੂਲਤ ਹਰ ਵਿਅਕਤੀ ਨੂੰ ਮਿਲਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਆਮ ਵਿਅਕਤੀਆ ਲਈ ਚੱਲ ਰਹੀਆਂ ਸਕੀਮਾਂ ਜਿਨ੍ਹਾਂ ਵਿਚ ਬਿਜਲੀ ਦੇ 600 ਯੂਨਿਟ ਮੁਫ਼ਤ, ਆਟਾ ਦਾਲ ਸਕੀਮ, ਮੁਫ਼ਤ ਬੱਸ ਸਫ਼ਰ, ਸ਼ਗਨ ਸਕੀਮ, ਪੈਨਸ਼ਨ ਸਕੀਮ ਅਤੇ ਹੋਰ ਸਕੀਮਾਂ ਦਾ ਲਾਭ ਲੈ ਰਹੇ ਹਨ।