ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਨਵੇਂ ਸਾਲ ਦੀ ਕੀਤੀ ਆਰੰਭਤਾ
ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਨਵੇਂ ਸਾਲ ਦੀ ਕੀਤੀ ਆਰੰਭਤਾ
Publish Date: Fri, 02 Jan 2026 07:09 PM (IST)
Updated Date: Fri, 02 Jan 2026 07:11 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵੇਰਕਾ ਜਲੰਧਰ ਡੇਅਰੀ ਵਿਖੇ ਯੂਨੀਅਨ, ਸਮੂਹ ਪਲਾਂਟ ਦੇ ਕਰਮਚਾਰੀਆਂ, ਅਧਿਕਾਰੀਆਂ,ਸਮੂਹ ਬੋਰਡ ਮੈਂਬਰਾਂ ਵੱਲੋਂ ਖੁਸ਼ਹਾਲੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਪਾਠ ਉਪਰੰਤ ਰਾਗੀ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਚੇਅਰਮੈਨ ਰਮੇਸ਼ਵਰ ਸਿੰਘ ਸਰਾਏ ਨੇ ਸਮੁੱਚੇ ਪਲਾਂਟ ਦੇ ਵਰਕਰਾਂ ਨੂੰ ਨਵੇਂ ਸਾਲ ਮੌਕੇ ਦਿੰਦਿਆਂ ਹੋਇਆਂ ਮਿਲ ਜੁਲ ਕੇ ਉੱਤਮ ਕੁਆਲਿਟੀ ਬਰਕਰਾਰ ਰੱਖਣ ਦੀ ਹਦਾਇਤ ਦਿੱਤੀ। ਵੇਰਕਾ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਅਰਦਾਸ ਕੀਤੀ ਗਈ। ਸਮਾਗਮ ਵਿੱਚ ਡਾਇਰੈਕਟਰ ਪ੍ਰਦੀਪ ਕੁਮਾਰ ਜੋਸ਼ੀ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਮਨਜੀਤ ਸਿੰਘ, ਜਨਰਲ ਮੈਨੇਜਰ ਸੰਜੀਵ ਕੁਮਾਰ ਸ਼ਰਮਾ, ਜਨਰਲ ਮੈਨੇਜਰ ਸੁਬੋਧ ਕੁਮਾਰ, ਇੰਚਾਰਜ ਮਾਰਕੀਟਿੰਗ ਪੀਕੇ ਯਾਦਵ, ਯੂਨੀਅਨ ਦੇ ਪਾਵਨ ਪਾਸੀ, ਸਕੱਤਰ ਅਮਰਦੀਪ ਸਿੰਘ, ਉਪ ਪ੍ਰਧਾਨ ਹਰੀ ਕ੍ਰਿਸ਼ਨ ਵੇਰਕਾ ਜਲੰਧਰ ਡੇਅਰੀ ਦੇ ਸਮੂਹ ਕਾਮੇ ਆਦਿ ਮੌਜੂਦ ਸਨ।