ਸੜਕ ’ਤੇ ਪਏ ਟੋਇਆਂ ਕਾਰਨ ਸੰਗਤ ਤੇ ਇਲਾਕੇ ਦੇ ਲੋਕ ਪਰੇਸ਼ਾਨ
ਵਿਸ਼ਵ ਦਾ ਪ੍ਰਸਿੱਧ ਤੇ ਇਤਿਹਾਸਕ
Publish Date: Fri, 02 Jan 2026 06:52 PM (IST)
Updated Date: Fri, 02 Jan 2026 06:53 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਵਿਸ਼ਵ ਦਾ ਪ੍ਰਸਿੱਧ ਤੇ ਇਤਿਹਾਸਕ ਅਸਥਾਨ ਚਿਸਤੀ ਸਾਬਰੀ ਹਜ਼ਰਤ ਸੈਖ ਦਾਤਾ ਹਾਫਿਜ਼ ਸਦੀਕ ਗਨੀ ਝੰਡੀ ਪੀਰ ਰਹਿਮ ਤੁਲਾ ਅਲੈ ਜੀ ਝੰਡੀ ਪੀਰ ਕਡਿਆਣਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇੜੇ ਨਗਰ ਸਥਿਤ ਹੈ, ਜੇਕਰ ਇਸ ਧਾਰਮਿਕ ਅਸਥਾਨ ਨੂੰ ਸੜਕ ਦੀ ਗੱਲ ਕਰੀਏ ਤਾਂ ਪਹਿਲਾਂ ਲੰਮੇ ਸਮੇਂ ਤੋਂ ਬਣਾਈ ਨਹੀਂ ਤੇ ਹੁਣ ਤਕਰੀਬਨ ਢਾਈ ਸਾਲ ਪਹਿਲਾਂ ਸੜਕ ਬਣਾਈ ਤੇ ਸੜਕ ਦੀਆਂ ਬਰਮਾਂ ਦੇ ਨਾਲ ਮਿੱਟੀ ਨਾ ਲਗਾਉਣਾ ਤੇ ਕਿਨਾਰੇ ਲੋਕਾਂ ਦੇ ਕੂੜੇ ਦੇ ਢੇਰ ਲਗਾਏ ਹੋਏ ਸਨ। ਸੜਕ ’ਚ ਪਾਣੀ ਖੜਨ ਕਾਰਨ ਸੜਕ ਟੁੱਟ ਰਹੀ ਹੈ। ਇਸ ਮੌਕੇ ਰਾਜਿੰਦਰ ਸੰਧੂ ਸੀਨੀਅਰ ਕਾਂਗਰਸੀ ਆਗੂ, ਤਰਸੇਮ ਰੁਪਾਣਾ ਪ੍ਰਧਾਨ ਵਿਮੁਕਤ ਜਾਤੀਆਂ ਪੰਜਾਬ, ਚਰਨਜੀਤ ਸਿੰਘ, ਜਸਵੀਰ ਸਿੰਘ ਖੱਖ ਤੇ ਧਾਰਮਿਕ ਅਸਥਾਨ ਤੇ ਜਾਣ ਵਾਲੀਆਂ ਸੰਗਤਾਂ ਨੇ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਸੜਕ ਦੇ ਬਰਮਾ ਤੇ ਮਿੱਟੀ ਲਗਵਾਈ ਜਾਵੇ ਤੇ ਢੇਰ ਚੁਕਵਾਏ ਜਾਣ। ਜਦੋਂ ਇਸ ਸਬੰਧੀ ਪੀਡਬਲਯੂਡੀ ਦੇ ਜੇਈ ਮੁਨੀਸ਼ ਸੇਠ ਨਾਲ ਸਮੱਸਿਆ ਸਬੰਧੀ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੜਕ ਦੀਆਂ ਬਰਮਾਂ ਨਾਲ ਕਹਿਣ ਦੇ ਬਾਵਜੂਦ ਕਿਸੇ ਨੇ ਮਿੱਟੀ ਨਹੀਂ ਲਗਾਈ, ਜਿਸ ਕਰ ਕੇ ਸੜਕ ਟੁੱਟ ਰਹੀ ਹੈ ਤੇ ਮੀਂਹ ਪੈਣ ਕਰ ਕੇ ਲੁੱਕ ਪਲਾਂਟ ਬੰਦ ਹਨ, ਜਦੋਂ ਚਾਲੂ ਹੋਵੇਗਾ, ਸੜਕ ਦੀ ਰਿਪੇਅਰ ਕਰਵਾਈ ਜਾਵੇਗੀ।