ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਜਿੱਤੇ ਉਮੀਦਵਾਰਾਂ ਦਾ ਸਨਮਾਨ
ਜੇਤੂ ਉਮੀਦਵਾਰਾਂ ਦੇ ਸਨਮਾਨ ਮੌਕੇ
Publish Date: Sat, 03 Jan 2026 09:07 PM (IST)
Updated Date: Sun, 04 Jan 2026 04:14 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲੀਆਂ ਕਲਾਂ : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਨਕੋਦਰ ਦੇ ਕੋ-ਆਰਡੀਨੇਟਰ ਐਡ. ਰਾਜਕਮਲ ਸਿੰਘ ਭੁੱਲਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੇ ਜਿੱਤੇ ਹੋਏ ਉਮੀਦਵਾਰਾਂ ਦਾ ਸਨਮਾਨ ਰੱਖਿਆ ਗਿਆ। ਸਨਮਾਨ ਸਮਾਰੋਹ ਦੌਰਾਨ ਐਡਵੋਕੇਟ ਭੁੱਲਰ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੋਣ ਕਰ ਕੇ ਉਨ੍ਹਾਂ ਇਹ ਸਨਮਾਨ ਜਨਵਰੀ ’ਚ ਰੱਖਿਆ ਹੈ, ਜਿਸ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਰਹੇ ਉਮੀਦਵਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਰ ਇੱਕ ਵਰਕਰ ਦਾ ਤੇ ਵੋਟਰ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਦਿਨ-ਰਾਤ ਮਿਹਨਤ ਕਰ ਕੇ ਵੋਟਾਂ ਪੁਆਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਕਰੀਬ ਕਰੀਬ 11500 ਹਜ਼ਾਰ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਨਕੋਦਰ ’ਚ ਚਾਰੇ ਸੀਟਾਂ ’ਚੋਂ ਪਈਆਂ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਹਰ ਲੀਡਰ ਦਾ ਧੰਨਵਾਦ ਕੀਤਾ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਔਖੇ ਸਮੇਂ ’ਚੋਂ ਕੱਢ ਕੇ ਫਿਰ ਤੋਂ ਪੈਰਾਂ ’ਤੇ ਖੜ੍ਹਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਉਮੀਦਵਾਰ ਬਹੁਤ ਹੀ ਥੋੜ੍ਹੀਆਂ ਵੋਟਾਂ ਤੋਂ ਹਾਰੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਰੇ ਪਿੰਡਾਂ ’ਚੋਂ ਸ਼ਾਨਦਾਰ ਜਿੱਤ ਹਾਸਲ ਕੀਤੀ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਕਾਂਗਰਸ, ਬਸਪਾ ਤੇ ਪੁਨਰ ਸੁਰਜੀਤ ਪਾਰਟੀ ਦਾ ਬੇਪਾਕ ਸਮਝੌਤੇ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਸੰਮਤੀ ਸੀਟਾਂ ਜਿੱਤਣ ’ਚ ਕਾਮਯਾਬ ਰਿਹਾ, ਜਿੱਥੇ ‘ਆਪ’ ਦਾ ਵੀ ਅੱਡੀ ਚੋਟੀ ਦਾ ਜ਼ੋਰ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ’ਤੇ ਲੱਗਿਆ ਹੋਇਆ ਸੀ। ਇਸ ਦੇ ਨਾਲ ਉਨ੍ਹਾਂ ਵਰਕਰਾਂ ਦੇ ਧੰਨਵਾਦ ’ਚ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਜਿਸ ਨੂੰ ਸਾਡੇ ਵਰਕਰਾਂ ਨੇ ਬੜਾ ਜ਼ੋਰ ਲਾ ਕੇ ਪੈਰਾਂ ’ਤੇ ਖੜ੍ਹਾ ਕੀਤਾ। ਸਾਡੇ ਦਾਦਾ ਜੀ ਸ਼ਹੀਦ ਸੋਹਨ ਸਿੰਘ ਜੀ ਭੁੱਲਰ, ਜੋ ਧਰਮ ਯੁੱਧ ਮੋਰਚੇ ’ਚ ਸ਼ਹੀਦ ਹੋਏ। ਉਸ ਤੋਂ ਬਾਅਦ ਪਿਤਾ ਜੀ ਸਵ. ਗੁਰਦੀਪ ਸਿੰਘ ਭੁੱਲਰ ਸਾਬਕਾ ਐੱਮਐੱਲਏ ਨੂਰਮਹਿਲ ਨੇ ਵੀ ਇਸ ਪਾਰਟੀ ਦੀ ਦਿਲੋਂ ਸੇਵਾ ਕੀਤੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਮਾਤਾ ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਐੱਮਐੱਲਏ ਨੂਰਮਹਿਲ ਨੇ ਵੀ ਪਾਰਟੀ ਦੀ ਸੇਵਾ ਕੀਤੀ ਤੇ ਹੁਣ ਪਾਰਟੀ ਨੇ ਉਸ ਨੂੰ ਹਲਕਾ ਨਕੋਦਰ ਦਾ ਸੇਵਾਦਾਰ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਸਾਰਾ ਭੁੱਲਰ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੀਆਂ ਮਿਊਂਸੀਪਲ ਚੋਣਾਂ ਵੀ ਲੜੇਗਾ। ਉਨ੍ਹਾਂ 2027 ਦੀ ਵੀ ਗੱਲ ਕਰਦਿਆਂ ਕਿ 2027 ’ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇੱਕ ਵੱਡੀ ਲੀਡ ਨਾਲ ਸਰਕਾਰ ਬਣਾਵੇਗਾ ਤੇ ਪਿਛਲੇ 10 ਸਾਲਾਂ ਤੋਂ ਰੁਕੇ ਹੋਏ ਪੰਜਾਬ ਦੇ ਵਿਕਾਸ ਨੂੰ ਮੁੜ ਤੋਂ ਬਹਾਲ ਕਰੇਗਾ। ਇਸ ਮੌਕੇ ਪਰਵਿੰਦਰ ਸਿੰਘ ਸ਼ਾਮਪੁਰ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਸੁਖਵਿਦਰ ਸਿੰਘ ਸੋਖਾ ਮੱਲ੍ਹੀ, ਆਗਿਆਕਾਰ ਸਿੰਘ ਜਹਾਂਗੀਰ, ਹਰਜਿੰਦਰ ਸਿੰਘ ਜਹਾਂਗੀਰ, ਹਰਵੇਲ ਸਿੰਘ ਖੀਵਾ, ਪਵਿੱਤਰ ਸਿੰਘ, ਐਡ. ਜਸਵੰਤ ਸਿੰਘ, ਅਸ਼ੋਕ ਸਿੰਘ ਤਲਵਣ, ਪ੍ਰੀਤਮ ਸਿੰਘ ਬੁਰਜਹਾਸਨ ,ਸਰਪੰਚ ਗੁਰਨਾਮ ਸਿੰਘ ਰਾਵਾਂ, ਗੁਰਪ੍ਰੀਤ ਸਿੰਘ ਭੰਡਾਲ ਬੂਟਾ, ਨਿਰਮਲ ਸਿੰਘ ਡੱਲਾ, ਸੁਰਿੰਦਰ ਸਿੰਘ ਡੱਲਾ, ਗੁਰਮੀਤ ਸਿੰਘ ਲੰਬੜਦਾਰ ਸ਼ਾਦੀਪੁਰ, ਕਲਵੀਰ ਸਿੰਘ ਲੱਧੜ ਲੰਬੜਦਾਰ, ਰਣਜੀਤ ਸਿੰਘ ਲੰਬੜਦਾਰ, ਪ੍ਰਧਾਨ ਬਲਵੀਰ ਸਿੰਘ, ਸਰਜੀਤ ਸਿੰਘ ਧਾਲੀਵਾਲ, ਚਰਨਜੀਤ ਸਿੰਘ ਸਿਹਾਰੀਆਾਲ, ਹਰਦੀਪ ਕੌਰ ਦਰਗਾਬਾਦ, ਮੇਜਰ ਸਿੰਘ ਔਜਲਾ, ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਸੰਘੇੜਾ, ਪਿਆਰਾ ਸਿੰਘ ਕੈਥ ਤੇ ਹੋਰ ਵੀ ਭਾਰੀ ਗਿਣਤੀ ’ਚ ਅਕਾਲੀ ਵਰਕਰ ਮੌਜੂਦ ਸਨ।