ਭੋਗਲ ਬਣੇ ਯੂਥ ਵਿੰਗ ਦੇ ਬਲਾਕ ਕੋ-ਆਰਡੀਨੇਟਰ
ਬੀਤੇ ਲੰਮੇਂ ਸਮੇਸ਼ ਤੋਂ ਆਮ ਆਦਮੀ ਪਾਰਟੀ
Publish Date: Sat, 03 Jan 2026 07:14 PM (IST)
Updated Date: Sun, 04 Jan 2026 04:12 AM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਬੀਤੇ ਲੰਮੇਂ ਸਮੇਸ਼ ਤੋਂ ਆਮ ਆਦਮੀ ਪਾਰਟੀ ਲਈ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੇ ਪਾਰਟੀ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਭੋਗਲ ਨੂੰ ਜਲੰਧਰ ਸੈਂਟਰਲ ਹਲਕੇ ਵਿਚ ਪਾਰਟੀ ਦੇ ਯੂਥ ਵਿੰਗ ਦਾ ਬਲਾਕ ਕੋ-ਆਰਡੀਨੇਟਰ (ਵਾਰਡ ਨੰਬਰ-5, 6 ਤੇ 7) ਨਿਯੁਕਤ ਕੀਤਾ ਗਿਆ। ‘ਆਪ’ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ 5 ਦੀ ਕਮਾਨ ਦੇਖ ਰਹੇ ਸੀਨੀਅਰ ‘ਆਪ’ ਆਗੂ ਤ੍ਰਿਲੋਕ ਸਿੰਘ ਸਰਾਂ ਨੇ ਭੋਗਲ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਪੂਰੀ ਲਗਨ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਕਤ ਤਿੰਨੋਂ ਵਾਰਡਾਂ ’ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ। ਇਸ ਦੌਰਾਨ ਆਪਣੀ ਨਿਯੁਕਤੀ ’ਤੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਭੋਗਲ ਨੇ ਕਿਹਾ ਕਿ ਉਹ ਤਿੰਨਾਂ ਹੀ ਵਾਰਡਾਂ ’ਚ ਪਾਰਟੀ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਭੋਗਲ ਨੇ ਇਸ ਨਿਯੁਕਤੀ ਲਈ ਨਿਤਿਨ ਕੋਹਲੀ ਤੇ ਤ੍ਰਿਲੋਕ ਸਰਾਂ ਸਮੇਤ ਪਾਰਟੀ ਹਾਈਕਮਾਨ ਦਾ ਧੰਨਵਾਦ ਪ੍ਰਗਟ ਕੀਤਾ ਹੈ।