ਦੇਵਗੁਣ ਗੋਤ ਦੇ ਜਠੇਰਿਆਂ ਦਾ ਮੇਲਾ 18 ਨੂੰ
ਦੇਵਗੁਣ ਗੋਤ ਦੇ ਜਠੇਰਿਆਂ ਦਾ ਮੇਲਾ 18 ਮਾਰਚ ਨੂੰ
Publish Date: Thu, 12 Mar 2026 06:26 PM (IST)
Updated Date: Thu, 12 Mar 2026 06:30 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ ਦੇਵਗੁਣ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਪਿੰਡ ਮੰਗੂਵਾਲ ਨਜ਼ਦੀਕ ਲੋਹੀਆਂ ’ਚ 18 ਮਾਰਚ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਿੰਦਰ ਸਿੰਘ ਦੇਵਗੁਣ ਨੇ ਦੱਸਿਆ ਕਿ 18 ਮਾਰਚ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕੀਤੇ ਜਾਣਗੇ। ਉਪਰੰਤ ਭਾਈ ਤਰਲੋਚਨ ਸਿੰਘ ਖੋਸਾ ਦੇ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ। ਉਨ੍ਹਾਂ ਸਮੂਹ ਦੇਵਗੁਣ ਪਰਿਵਾਰਾਂ ਨੂੰ ਸਮਾਗਮ ’ਚ ਪੁੱਜਣ ਦੀ ਅਪੀਲ ਕੀਤੀ।