ਸੂਰਿਆ ਐਨਕਲੇਵ ’ਚ ਵਿਕਾਸ ਕਾਰਜ ਸ਼ੁਰੂ
ਸੂਰਿਆ ਐਨਕਲੇਵ ’ਚ ਵਿਕਾਸ ਕਾਰਜ ਸ਼ੁਰੂ, ਐਨਹਾਂਸਮੈਂਟ ’ਤੇ ਵਨ ਟਾਈਮ ਸੈਟਲਮੈਂਟ ਸਕੀਮ ਲਿਆਉਣ ਦੀ ਕੋਸ਼ਿਸ਼
Publish Date: Mon, 13 Apr 2026 08:12 PM (IST)
Updated Date: Mon, 13 Apr 2026 08:49 PM (IST)
ਸੁਸਾਇਟੀ ਵੱਲੋਂ ਮੇਅਰ ਧੀਰ ਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਦਾ ਸਨਮਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੂਰਿਆ ਐਨਕਲੇਵ ’ਚ ਕਈ ਸਾਲਾਂ ਬਾਅਦ ਵਿਕਾਸ ਕਾਰਜਾਂ ਨੂੰ ਤੇਜ਼ੀ ਮਿਲੀ ਹੈ। ਕਈ ਮੁੱਖ ਸੜਕਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ ਤੇ ਸੀਵਰੇਜ, ਪਾਣੀ ਦੀ ਸਪਲਾਈ ਤੇ ਸਟਰੀਟ ਲਾਈਟਾਂ ਨਾਲ ਸਬੰਧਤ ਕੰਮ ਵੀ ਕੀਤੇ ਜਾਣਗੇ। ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਵੱਲੋਂ ਸਨਮਾਨ ਸਮਾਗਮ ਕਰਵਾ ਕੇ ਮੇਅਰ ਵਨੀਤ ਧੀਰ ਤੇ ਸੈਂਟਰਲ ਹਲਕੇ ਤੋਂ ਆਪ ਪਾਰਟੀ ਦੇ ਇੰਚਾਰਜ ਨਿਤਿਨ ਕੋਹਲੀ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ’ਚ ਸੈਂਟ੍ਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੀ ਧਰਮਪਤਨੀ ਨਿਧੀ ਕੋਹਲੀ ਤੇ ਮੇਅਰ ਵਨੀਤ ਧੀਰ ਦੀ ਧਰਮਪਤਨੀ ਸ਼ਵੇਤਾ ਧੀਰ, ਸ਼੍ਰੀ ਦੇਵੀ ਤਲਾਬ ਮੰਦਰ ਕਮੇਟੀ ਦੇ ਜਨਰਲ ਸਕੱਤਰ ਰਾਜੇਸ਼ ਵਿੱਜ, ਕੌਂਸਲਰ ਮਨਮੋਹਨ ਰਾਜੂ ਤੇ ਕੌਂਸਲਰ ਲਵ ਰੌਬਿਨ ਵੀ ਮੌਜੂਦ ਰਹੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮਿੰਦਰ ਢਿੱਲੋਂ ਨੇ ਨਿਭਾਈ। ਪ੍ਰਧਾਨ ਰਾਜੀਵ ਧਮੀਜਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨਿਤਿਨ ਕੋਹਲੀ ਤੇ ਵਿਨੀਤ ਧੀਰ ਦੀ ਜੋੜੀ ਨੇ ਸ਼ਹਿਰ ’ਚ ਵਿਕਾਸ ਕਾਰਜਾਂ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਸਰਪ੍ਰਸਤ ਕਰਨਲ ਵੀਕੇ ਸ਼ਰਮਾ ਨੇ ਨਿਤਿਨ ਕੋਹਲੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਕ ਕਰਮਠ ਤੇ ਸੱਚੇ ਜਨ ਪ੍ਰਤੀਨਿਧੀ ਹਨ। ਮੇਅਰ ਵਨੀਤ ਧੀਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ’ਚ ਸੀਵਰੇਜ, ਸਫਾਈ ਤੇ ਹੋਰ ਮੁੱਢਲੀਆਂ ਸਹੂਲਤਾਂ ਨਾਲ ਜੁੜੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਮੁੱਖ ਮਹਿਮਾਨ ਨਿਤਿਨ ਕੋਹਲੀ ਨੇ ਕਿਹਾ ਕਿ ਇਲਾਕੇ ਦੀ ਕੋਈ ਵੀ ਸਮੱਸਿਆ ਹੁਣ ਲੰਮੇ ਸਮੇਂ ਲਈ ਪੈਂਡਿੰਗ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਾਲੋਨੀ ਦੀ ਐਨਹਾਂਸਮੈਂਟ ਸਬੰਧੀ ਮਸਲੇ ’ਤੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਸਰਕਾਰ ਜਲਦੀ ਵਨ ਟਾਈਮ ਸੈਟਲਮੈਂਟ (ਓਟੀਐੱਸ) ਸਕੀਮ ਲਿਆਵੇ, ਜਿਸ ਨਾਲ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਸੀਨੀਅਰ ਮੈਂਬਰ ਪ੍ਰਿੰਸੀਪਲ ਪ੍ਰਦੀਪ ਭੰਡਾਰੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਉਪ ਪ੍ਰਧਾਨ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਹੋਲਡਰ ਜਾਦੂਗਰ ਪ੍ਰਮੋਦ ਕੁਮਾਰ ਨੇ ਆਪਣੇ ਕਰਤੱਬਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਐਵਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ, ਮਹਾਰਾਜਾ ਰਣਜੀਤ ਸਿੰਘ ਐਵਨਿਊ ਦੇ ਪ੍ਰਧਾਨ ਜੋਗਿੰਦਰ ਸਿੰਘ ਸਮੇਤ ਪੰਕਜ ਸ਼ਰਮਾ, ਪਵਨ ਸੇਤੀਆ, ਸੁਰਿੰਦਰ ਪਵਾਰ, ਅਰਵਿੰਦ ਗੁਪਤਾ, ਰਾਹੁਲ ਟੰਡਨ, ਗਿਆਨੇਂਦਰ ਦੱਤਾ, ਸਤੀਸ਼ ਅਗਰਵਾਲ, ਗੁਲਸ਼ਨ ਅਗਰਵਾਲ, ਪਵਨ ਧਵਨ, ਅਮਿਤ ਜੱਗੀ, ਸੋਮਦੱਤ ਕਾਲੀਆ ਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਰਹੀਆਂ।