ਡਿਵੈਲਪਰਜ਼ ਡੈਨ ਕਲੱਬ ਨੇ ਐੱਲਕੇਸੀਟੀਸੀ ’ਚ “ਕੋਡ ਫਿਊਜ਼ਨ” ਤਕਨੀਕੀ ਸਮਾਗਮ ਕਰਵਾਇਆ
ਡਿਵੈਲਪਰਜ਼ ਡੈਨ ਕਲੱਬ ਵੱਲੋਂ ਐੱਲਕੇਸੀਟੀਸੀ ’ਚ “ਕੋਡ ਫਿਊਜ਼ਨ” ਤਕਨੀਕੀ ਸਮਾਗਮ ਦਾ ਕਰਵਾਇਆ
Publish Date: Tue, 03 Feb 2026 06:53 PM (IST)
Updated Date: Wed, 04 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐੱਲਕੇਸੀਟੀਸੀ) ਦੇ ਆਈਟੀ ਵਿਭਾਗ ਅਧੀਨ ਡਿਵੈਲਪਰਜ਼ ਡੈਨ ਕਲੱਬ ਵੱਲੋਂ ਅੰਤਰ-ਵਿਭਾਗੀ ਤਕਨੀਕੀ ਸਮਾਗਮ “ਕੋਡ ਫਿਊਜ਼ਨ” ਦਾ ਸਫਲ ਕਰਵਾਇਆ। ਸਮਾਗਮ ਦੌਰਾਨ ਬਗ ਹੰਟ, ਕੋਡ ਸਪ੍ਰਿੰਟ, ਟੈਕ ਕਵਿਜ਼, ਹੈਂਡਜ਼ ਆਨ ਕੀ ਤੇ ਪਾਵਰਪੋਇੰਟ ਪ੍ਰਜ਼ੈਂਟੇਸ਼ਨ ਵਰਗੇ ਵੱਖ-ਵੱਖ ਤਕਨੀਕੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਡਾ. ਨਿਧੀ ਚੋਪੜਾ (ਐੱਚਓਡੀ ਆਈਟੀ ਤੇ ਡੀਨ, ਸਟੂਡੈਂਟਸ ਵੈਲਫੇਅਰ) ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ’ਚ ਸਮੱਸਿਆ ਹੱਲ ਕਰਨ ਦੀ ਸਮਰੱਥਾ ਤੇ ਤਕਨੀਕੀ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ। ਡਾ. ਆਰਐੱਸ ਦੇਓਲ (ਡਾਇਰੈਕਟਰ, ਐੱਲਕੇਸੀਟੀਸੀ) ਤੇ ਸੁਖਬੀਰ ਸਿੰਘ ਚਾਠਾ (ਡਾਇਰੈਕਟਰ, ਅਕੈਡਮਿਕ ਅਫੇਅਰਜ਼) ਨੇ ਵੀ ਇਸ ਵਿਦਿਆਰਥੀ-ਪ੍ਰੇਰਿਤ ਪਹਿਲ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਅਜਿਹੇ ਮੰਚਾਂ ਰਾਹੀਂ ਆਪਣੀਆਂ ਤਕਨੀਕੀ ਤੇ ਪੇਸ਼ਾਵਰ ਯੋਗਤਾਵਾਂ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।