ਡੇਰਾ ਰੰਧਾਵਾ ਪਾਤਸ਼ਾਹੀ ਟਰੱਸਟ ਨੇ ਅੱਖਾਂ ਦਾ ਫ੍ਰੀ ਜਾਂਚ ਕੈਂਪ ਲਗਾਇਆ
ਡੇਰਾ ਰੰਧਾਵਾ ਪਾਤਸ਼ਾਹੀ ਟਰੱਸਟ ਵੱਲੋਂ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਲਗਾਇਆ
Publish Date: Sun, 08 Mar 2026 07:51 PM (IST)
Updated Date: Mon, 09 Mar 2026 04:12 AM (IST)
- 200 ਲੋੜਵੰਦਾਂ ਨੂੰ ਮੁਫਤ ਐਨਕਾਂ ਤੇ ਦਵਾਈਆਂ ਦਿੱਤੀਆਂ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ : ਪਿੰਡ ਵਡਾਲਾ ਵਿਖੇ ਡੇਰਾ ਰੰਧਾਵਾ ਪਾਤਸ਼ਾਹੀ ਟਰੱਸਟ ਵੱਲੋਂ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਸੁਭਾਸ਼ ਚੰਦਰ ਖਜ਼ਾਨਚੀ ਤੇ ਰਮੇਸ਼ ਕੁਮਾਰ ਸੈਕਟਰੀ ਦੀ ਅਗਵਾਈ ’ਚ ਲਗਾਇਆ ਗਿਆ। ਜਿਸ ’ਚ ਡਾ. ਸੰਦੀਪ ਪਾਲ ਬਾਂਸਲ ਤੇ ਉਨਾਂ ਟੀਮ ਵੱਲੋਂ ਆਏ ਲੋਕਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਲਗਪਗ 300 ਲੋਕਾਂ ਦਾ ਚੈੱਕਅਪ ਕੀਤਾ ਗਿਆ। ਜਿਸ ’ਚ 200 ਲੋੜਵੰਦਾਂ ਨੂੰ ਐਨਕਾਂ ਤੇ ਬਾਕੀਆਂ ਨੂੰ ਫ੍ਰੀ ਦਵਾਈਆਂ ਮੁਹੱਈਆ ਕਰਾਈਆਂ ਗਈਆਂ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ ਤੇ ਸੇਵਾਦਾਰਾਂ ਵੱਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਗਈ। ਇਸ ਮੌਕੇ ਐਡਵੋਕੇਟ ਸੰਗੀਤਾ ਸਰਪੰਚ, ਸਮੂਹ ਪੰਚਾਇਤ ਤੇ ਰਮੇਸ਼ ਕੁਮਾਰ ਸੈਕਟਰੀ ਵੱਲੋਂ ਆਈ ਸੰਗਤ, ਮੈਡੀਕਲ ਟੀਮ ਤੇ ਸਾਰੇ ਟਰੱਸਟੀਆਂ ਦਾ ਧੰਨਵਾਦ ਕੀਤਾ ਗਿਆ।