ਡੇਰਾ ਨਿਰਮਲ ਤਖਤ ਬਾਬਾ ਬੁੱਢਾ ਸਾਹਿਬ ਜੀ ’ਚ ਸੰਪਟ ਪਾਠਾਂ ਦੇ ਭੋਗ ਪਾਏ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 27 Feb 2026 06:16 PM (IST)
Updated Date: Fri, 27 Feb 2026 06:19 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ :
ਡੇਰਾ ਨਿਰਮਲ ਤਖਤ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਮਹੀਨਾਵਾਰ 225 ਸੰਪਟ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵੱਖ-ਵੱਖ ਰਾਗੀ ਜਿਸ ਮੌਕੇ ਵੱਡੀ ਗਿਣਤੀ ਸੰਗਤਾਂ ਤੋਂਵੱਖ-ਵੱਖ ਰਾਗੀ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ, ਜਿਸ ਵਿਚ ਪਾਠ ਕਰਵਾਉਣ ਵਾਲੇ ਪਰਿਵਾਰ ਤੋਂ ਇਲਾਵਾ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ। ਸੰਗਤਾਂ ਨੇ ਗੱਦੀਨਸ਼ੀਨ ਬਾਬਾ ਅਮਨਪ੍ਰੀਤ ਸਿੰਘ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੱਦੀਨਸ਼ੀਨ ਬਾਬਾ ਅਮਨਪ੍ਰੀਤ ਸਿੰਘ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ “ਪੈਸੇ ਜ਼ਰੂਰ ਕਮਾਓ,ਪਰ ਨਾਲ-ਨਾਲ ਦੁਆਵਾਂ ਵੀ ਕਮਾਉਣੀਆਂ ਚਾਹੀਦੀਆਂ ਹਨ। ਦੁਆਵਾਂ ਹੀ ਉਹ ਸਹਾਰਾ ਹਨ, ਜੋ ਟੁੱਟਦੇ ਹੌਸਲਿਆਂ ਨੂੰ ਵੀ ਸੰਭਾਲ ਲੈਂਦੀਆਂ ਹਨ। ਜ਼ਿੰਦਗੀ ਦੇ ਜਿਸ ਮੋੜ ’ਤੇ ਪੈਸਾ ਚੁੱਪ ਹੋ ਜਾਂਦਾ ਹੈ, ਉਥੇ ਸੱਚੀ ਨੀਅਤ ਨਾਲ ਮਿਲੀਆਂ ਦੁਆਵਾਂ ਹੀ ਰਾਹ ਬਣ ਕੇ ਸਾਹਮਣੇ ਆਉਂਦੀਆਂ ਹਨ। ਦਿਲ ਸਾਫ ਤੇ ਨੀਅਤ ਨੇਕ ਰੱਖੋ ਕਿਉਂਕਿ ਉਸ ਪ੍ਰਮਾਤਮਾ ਦੇ ਦਰ ’ਤੇ ਸਿਰਫ ਸੱਚੇ ਕਰਮ ਹੀ ਤਰਾਜੂ ਬਣਦੇ ਹਨ, ਜਿਨ੍ਹਾਂ ਸਦਕਾ ਹੀ ਮਨੁੱਖਾਂ ਦਾ ਪਾਰ ਉਤਾਰਾ ਹੋਣਾ ਹੈ। ਡੇਰੇ ਦੇ ਸੇਵਾਦਾਰ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਸੰਪਟ ਪਾਠਾਂ ਦੀ ਲੜੀ ਸਾਰਾ ਸਾਲ ਚੱਲਦੀ ਰਹਿੰਦੀ ਹੈ। ਡੇਰੇ ਦੀਆਂ ਸ਼ਰਧਾਲੂ ਸੰਗਤਾਂ ਵੱਲੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਗ੍ਰਹਿਸਥ ਜੀਵਨ ਵਿਚ ਆਉਂਦੀਆਂ ਅੜਚਨਾਂ ਨੂੰ ਦੂਰ ਕਰਵਾਉਣ ਹਿੱਤ ਅਰਦਾਸ ਬੇਨਤੀ ਲਈ ਪਾਠ ਕਰਵਾਏ ਜਾਂਦੇ ਹਨ। ਸੰਪਟ ਪਾਠਾਂ ਦੇ ਭੋਗ ਉਪਰੰਤ ਅਗਲੀ ਲੜੀ ਦੇ ਪਾਠ ਨਾਲ ਆਰੰਭ ਹੁੰਦੇ ਹਨ। ਇਸ ਮੌਕੇ ਤਰਨਜੀਤ ਸਿੰਘ ਬਾਵਾ, ਰਾਜੀਵ ਕੁਮਾਰ, ਗੁਰਮੁੱਖ ਸਿੰਘ, ਰਜਿੰਦਰ ਸਿੰਘ ਰੀਹਲ ,ਰਮਨਦੀਪ ਸਿੰਘ, ਅਵਤਾਰ ਸਿੰਘ, ਜਸਵਿੰਦਰ ਕੌਰ, ਮਨਜੀਤ ਕੌਰ, ਆਦਿ ਵੀ ਹਾਜ਼ਰ ਸਨ।