ਨਿਊ ਅਰੋੜਾ ਕਾਲੋਨੀ ’ਚ ਡਿਪਟੀ ਮੇਅਰ ਨੇ ਸੁਣੀਆਂ ਮੁਸ਼ਕਲਾਂ
ਨਿਊ ਅਰੋੜਾ ਕਾਲੋਨੀ ਵਿਖੇ ਡਿਪਟੀ ਮੇਅਰ ਦਾ ਦੌਰਾ, ਮੁੱਖ ਸਮੱਸਿਆਵਾਂ ’ਤੇ ਹੋਈ ਚਰਚਾ
Publish Date: Mon, 16 Mar 2026 10:58 PM (IST)
Updated Date: Mon, 16 Mar 2026 11:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਿਊ ਅਰੋੜਾ ਕਾਲੋਨੀ ’ਚ ਖੇਤਰ ਦੇ ਡਿਪਟੀ ਮੇਅਰ ਮਲਕੀਤ ਸਿੰਘ (ਸੁਭਾਨਾ) ਨੇ ਦੌਰਾ ਕੀਤਾ ਤੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਲੋਨੀ ’ਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਨੂੰ ਸੁਣਿਆ, ਜਿਸ ’ਚ ਮੁੱਖ ਤੌਰ ’ਤੇ ਸੀਵਰੇਜ ਪ੍ਰਣਾਲੀ, ਸਟ੍ਰੀਟ ਲਾਈਟਾਂ ਦੀ ਘਾਟ ਤੇ ਸੜਕਾਂ ਦੀ ਖਰਾਬ ਹਾਲਤ ਸ਼ਾਮਲ ਸੀ। ਦੌਰੇ ਦੌਰਾਨ ਨਿਊ ਅਰੋੜਾ ਕਾਲੋਨੀ ’ਚ ਨਿਵਾਸੀਆਂ ਨੇ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਮਲਕੀਤ ਸਿੰਘ ਦੇ ਸਾਹਮਣੇ ਰੱਖੀਆਂ। ਮਲਕੀਤ ਸਿੰਘ ਨੇ ਨਿਵਾਸੀਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੇ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਅਨਿਲ ਕੁਮਾਰ, ਰਜਿੰਦਰ ਕੁਮਾਰ, ਰੋਸ਼ਨ ਕੁਮਾਰ, ਆਕਾਸ਼, ਵਰਿੰਦਰ ਸਿੰਘ, ਅਜੈ ਕੁਮਾਰ, ਵਿਵੇਕ, ਇੰਦਰ ਆਦਿ ਹਾਜ਼ਰ ਸਨ।