ਡੀਸੀ ਜਲੰਧਰ ਨੇ ਵੱਖ-ਵੱਖ ਸ਼ਾਨਦਾਰ ਤਸਵੀਰਾਂ ਵਾਲਾ ਕੈਲੰਡਰ 2026 ਕੀਤਾ ਜਾਰੀ
ਡਿਪਟੀ ਕਮਿਸ਼ਨਰ ਜਲੰਧਰ ਨੇ ਵੱਖ-ਵੱਖ ਸ਼ਾਨਦਾਰ ਤਸਵੀਰਾਂ ਵਾਲਾ ਕੈਲੰਡਰ 2026 ਕੀਤਾ ਜਾਰੀ
Publish Date: Sat, 10 Jan 2026 07:37 PM (IST)
Updated Date: Sun, 11 Jan 2026 04:12 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਜ਼ਿਲ੍ਹਾ ਜਲੰਧਰ ਲਈ “ਜਿਥੇ ਸਭਿਆਚਾਰ, ਵਿਰਾਸਤ ਤੇ ਕੁਦਰਤ ਸਾਹ ਲੈਂਦੀ ਹੈ” ਦੀ ਸ਼ਾਨਦਾਰ ਵਿਰਾਸਤ ਨੂੰ ਦਰਸਾਉਂਦਾ ਸਾਲ 2026 ਦਾ ਵੱਖ-ਵੱਖ ਸ਼ਾਨਦਾਰ ਤਸਵੀਰਾਂ ਵਾਲਾ ਕੈਲੰਡਰ ਜਾਰੀ ਕੀਤਾ ਗਿਆ। ਇਹ ਕੈਲੰਡਰ ਸੂਬੇ ਲਈ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਜਾਰੀ ਕੀਤਾ ਗਿਆ ਜੋ ਕਿ ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਵੱਲੋਂ ਲਗਨ, ਮਿਹਨਤ ਤੇ ਪੂਰੀ ਸੁਹਿਦਤਾ ਨਾਲ ਤਿਆਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਤਸਵੀਰਾਂ ਵਾਲੇ ਕੈਲੰਡਰ-2026 ਨੂੰ ਪੰਜਾਬ ਦੀ ਅਮੀਰ ਸਭਿਆਚਾਰਕ ਤੇ ਪਵਿੱਤਰ ਧਾਰਮਿਕ ਵਿਰਾਸਤ ਤੇ ਖੇਤਬਾੜੀ ਢੰਗਾਂ ਤੇ ਪੁਰਾਤਨ ਕੁਦਰਤੀ ਨਜ਼ਾਰਿਆਂ ਦਾ ਸਪਸ਼ਟ ਸਾਕਾਰ ਦੱਸਿਆ ਤੇ ਕੈਲੰਡਰ ਦਾ ਹਰ ਮਹੀਨਾ ਕਲਾ, ਵਿਰਾਸਤ ਖੇਤੀਬਾੜੀ ਅਧਿਆਤਮਿਕਤਾ ਤੇ ਕੁਦਰਤੀ ਸ਼ਾਂਤੀ ਦੇ ਸੁਮੇਲ ਦੇ ਨਾਲ ਪੰਜਾਬ ਦੀ ਆਤਮਾ ਨੂੰ ਪਰਿਭਾਸ਼ਿਤ ਕਰਨ ਵਾਲੇ ਭਾਵੁਕ ਦ੍ਰਿਸ਼ਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਰਾਜ ਸੂਚਨਾ ਕਮਿਸ਼ਨਰ, ਪੰਜਾਬ ਹਰਪ੍ਰੀਤ ਸੰਧੂ ਨੇ ਕਿਹਾ ਕਿ ਕੈਲੰਡਰ-2026 ਨਾਗਰਿਕਾਂ, ਸੈਲਾਨੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਦੇ ਨਾਲ-ਨਾਲ ਕੁਦਰਤ ਤੇ ਖੇਤੀਬਾੜੀ ਨਾਲ ਇਸ ਦੇ ਸਬੰਧਾਂ ਦੀ ਕਦਰ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵੱਲੋਂ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਸਿਰਜਣਾਤਮਿਕ ਕਲਾਕ੍ਰਿਤੀ ਨੂੰ ਪ੍ਰਦਰਸ਼ਿਤ ਕਰਨ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਰਾਜ ਸੂਚਨਾ ਕਮਿਸ਼ਨਰ ਵੱਲੋਂ ਸਭਿਆਚਾਰਕ ਚੇਤਨਾ, ਵਿਰਾਸਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਜ਼ਿਲ੍ਹਾ ਵਾਸੀਆਂ ਲਈ ਸੂਬੇ ਦੀ ਇਕ ਵਿਲੱਖਣ ਪਹਿਚਾਣ ਪੇਸ਼ ਕਰਨ ਦਾ ਅਹਿਮ ਉਪਰਾਲਾ ਹੋਵੇਗਾ।