ਰੁੱਖਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ : ਰੇਂਜ ਅਫਸਰ ਸਿੱਧੂ
ਸਰਕਾਰੀ ਰੁੱਖਾ ਦੀ ਚੋਰੀ ਕਟਾਈ ਕਰਨ ਵਾਲੇ ਦੋ ਨੌਜਵਾਨਾ ਵਿਰੁੱਧ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ--ਰੇੰਜ ਅਫਸਰ ਸਿੱਧੂ
Publish Date: Tue, 07 Apr 2026 09:03 PM (IST)
Updated Date: Wed, 08 Apr 2026 04:15 AM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਰਕਾਰੀ ਰੁੱਖਾ ਦੀ ਚੋਰੀ ਕਟਾਈ ਕਰਨ ਵਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਜਲਦੀ ਹੀ ਅਮਲ ’ਚ ਲਿਆਂਦਾ ਜਾ ਰਿਹਾ ਹੈ। ਕਿਸੇ ਨੂੰ ਵੀ ਸਰਕਾਰੀ ਪ੍ਰਾਪਰਟੀ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਕੋਦਰ-ਕਪੂਰਥਲਾ ਮੁੱਖ ਮਾਰਗ ਤੇ ਸਥਿਤ ਅੱਡਾ ਟੁੱਟ ਕਲਾਂ ਵਿਖੇ ਵਣ ਵਿਭਾਗ ਪੰਜਾਬ ਦੇ ਰੇਂਜ ਅਫਸਰ ਅਮਰੀਕ ਸਿੰਘ ਸਿੱਧੂ ਨੇ ਦੋ ਨੌਜਵਾਨਾ ਵੱਲੋਂ ਸਰਕਾਰੀ ਰੁੱਖਾ ਦੀ ਕਥਿਤ ਤੌਰ ’ਤੇ ਕਟਾਈ ਕਰਨ ਤੇ ਉਨਾਂ ਵਿਰੁੱਧ ਕਾਨੂਨੀ ਕਾਰਵਾਈ ਨੂੰ ਅਮਲ ’ਚ ਲਿਆਉਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਸਿੱਧੂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਕੋਦਰ ਵੀਟ ਅਧੀਨ ਪੈਂਦੇ ਪਿੰਡ ਪੰਡੋਰੀ ਖੁਰਸ਼ੈਦਪੁਰ ਕੋਲੋ ਸਰਬਜੀਤ ਸਿੰਘ ਉਰਫ ਸੋਨੂੰ ਵਾਸੀ ਪਿੰਡ ਕਾਕੜਾ ਸਿਟੀ ਥਾਣਾ ਨਕੋਦਰ ਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਕੰਨੀਆ ਸਦਰ ਥਾਣਾ ਸ਼ਾਹਕੋਟ ਨੇ ਸਰਕਾਰੀ ਦਰਖਤਾਂ ਨੂੰ ਚੋਰੀ ਕਟਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਕਤ ਚੋਰਾਂ ਨੂੰ ਗਾਰਡ ਰਿੰਕੀ ਨੇ ਮੌਕੇ ’ਤੇ ਕਾਬੂ ਕਰ ਲਿਆ। ਕਥਿਤ ਮੁਲਜ਼ਮਾਂ ਖਿਲਾਫ ਕਾਨੂਨੀ ਕਾਰਵਾਈ ਨੂੰ ਅਮਲ ’ਚ ਲਿਆ ਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰੁੱਖਾ ਨਾਲ ਛੇੜਛਾੜ ਕਰਨ ਵਾਲਿਆ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਰੁੱਖਾਂ ਦੀ ਸਾਂਭ-ਸੰਭਾਲ ਤੇ ਸ਼ੁੱਧ ਵਾਤਾਵਰਨ ਕਾਇਮ ਰੱਖਣ ਲਈ ਵਚਨਬੱਧ ਹੈ। ਇਸ ਮੌਕੇ ਕਮਲਦੀਪ ਸਿੰਘ ਬਲਾਕ ਅਫਸਰ, ਮਨਜਿੰਦਰ ਸਿੰਘ ਬਲਾਕ ਅਫਸਰ, ਕੁਲਦੀਪ ਸਿੰਘ, ਜੌਲੀ, ਸਚਿਨ ਕੰਬੋਜ, ਰਿੰਕੀ (ਗਾਰਡ) ਤੇ ਸਟਾਫ ਹਾਜ਼ਰ ਸੀ।