ਖੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਂਚ ਹੋਵੇ : ਬੇਰੀ
ਡੀਐੱਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ
Publish Date: Sat, 21 Mar 2026 07:44 PM (IST)
Updated Date: Sat, 21 Mar 2026 07:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ’ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੇਸ ਨਾਲ ਸਬੰਧਤ ਪੰਜਾਬ ਸਰਕਾਰ ਦੇ ਮੰਤਰੀ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਰਜਿੰਦਰ ਬੇਰੀ ਨੇ ਦੋਸ਼ ਲਾਇਆ ਕਿ ਮੰਤਰੀ ਵੱਲੋਂ ਸਰਕਾਰੀ ਕੰਮਕਾਜ ’ਚ ਦਖਲਅੰਦਾਜ਼ੀ ਕੀਤੀ ਗਈ ਤੇ ਟੈਂਡਰਾਂ ਦੇ ਮਾਮਲੇ ’ਚ ਅਧਿਕਾਰੀ ’ਤੇ ਦਬਾਅ ਬਣਾਇਆ ਗਿਆ। ਉਨ੍ਹਾਂ ਅਨੁਸਾਰ, ਅਧਿਕਾਰੀ ਨੂੰ ਘਰ ਬੁਲਾ ਕੇ ਉਸ ਨਾਲ ਬਦਸਲੂਕੀ ਕੀਤੀ ਗਈ, ਮਾਰਕੁੱਟ ਕੀਤੀ ਗਈ ਤੇ ਉਸ ਨੂੰ ਬੇਇੱਜ਼ਤ ਕੀਤਾ ਗਿਆ। ਇਸ ਤੋਂ ਇਲਾਵਾ ਉਸ ਦੀ ਵੀਡੀਓ ਬਣਾਈ ਗਈ ਤੇ ਉਸ ਤੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਗਈਆਂ।
ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਸੀਬੀਆਈ ਵੱਲੋਂ ਕਰਵਾਈ ਜਾਵੇ ਤੇ ਮੁਲਜ਼ਮ ਪਾਏ ਜਾਣ ’ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਨਿਰਮਲ ਕੋਟ ਸਾਦਿਕ, ਡਾ ਜਸਲੀਨ ਸੇਠੀ, ਬਲਰਾਜ ਠਾਕੁਰ, ਸੁਦੇਸ਼ ਭਗਤ, ਅਰੁਣ ਰਤਨ, ਸੋਨੂੰ ਸੰਧਰ, ਗੁਲਸ਼ਨ ਮਿੱਡਾ, ਸ਼ਾਲੂ ਜਾਰੇਵਾਲ, ਬੌਬੀ ਸੋਂਧੀ, ਮਦਨ ਲਾਲ ਨਾਹਰ, ਲਵੀ ਸੋਹਲ, ਬ੍ਰਹਮ ਦੇਵ ਸਹੋਤਾ, ਅਕਸ਼ਵੰਤ ਖੋਸਲਾ, ਨਿਸ਼ਾਂਤ ਘਈ, ਵਿਕਰਮ ਸ਼ਰਮਾ, ਸੂਰਜ ਪ੍ਰਕਾਸ਼ ਲਾਡੀ, ਰਣਦੀਪ ਸੂਰੀ, ਹਾਮਿਦ ਮਸੀਹ, ਅੰਗਦ ਦੱਤਾ, ਰਸ਼ਪਾਲ ਜਾਖੂ, ਅਨਿਲ ਕੁਮਾਰ, ਮੱਖਣ ਸਿੰਘ, ਮਸਤ ਰਾਮ, ਵਿੱਕੀ ਪ੍ਰਧਾਨ, ਈਸ਼ਵਰ ਸੌਕਰ, ਪ੍ਰੇਮ ਨਾਥ ਦਕੋਹਾ, ਵਿਕਰਮ ਭੰਡਾਰੀ, ਨਰੇਸ਼ ਵਰਮਾ, ਜਗਜੀਤ ਜੀਤਾ, ਅਵਤਾਰ ਵਿਰਦੀ, ਵਰਿੰਦਰ ਕੁਮਾਰ, ਅਸ਼ਵਨੀ ਮਲਹੋਤਰਾ, ਰੋਹਨ ਚੱਢਾ, ਅਸ਼ੋਕ ਖੰਨਾ, ਵੰਦਨਾ ਮਹਿਤਾ, ਮੁਕੇਸ਼ ਗਰੋਵਰ, ਮੰਗਾ ਸਿੰਘ ਮੁਧੜ, ਸਤਿਅਮ ਜੈਰਥ, ਪਾਰੂ ਜੈਨ, ਗੌਤਮ ਖੋਸਲਾ, ਲੇਖ ਰਾਜ, ਭਾਰਤ ਭੂਸ਼ਣ, ਮਾਸਟਰ ਸ਼ਰੀਫ ਚੰਦ, ਅਖਲਿੰਦਰ ਤੇ ਮਨੀਸ਼ ਪਾਹਵਾ ਮੌਜੂਦ ਸਨ।