ਦੀਪਕ ਮੈਨ ਆਫ ਦਿ ਟੂਰਨਾਮੈਂਟ ਨਾਲ ਸਨਮਾਨਿਤ
ਜੀਐੱਨਏ ਕ੍ਰਿਕਟ ਟੂਰਨਾਮੈਂਟ ’ਚ ਦੀਪਕ ਦੀ ਚਮਕਦਾਰ ਪ੍ਰਦਰਸ਼ਨ, ਮੈਨ ਆਫ਼ ਦ ਟੂਰਨਾਮੈਂਟ ਨਾਲ ਸਨਮਾਨਿਤ
Publish Date: Thu, 05 Mar 2026 07:09 PM (IST)
Updated Date: Thu, 05 Mar 2026 07:12 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜੀਐੱਨਏ ਯੂਨੀਵਰਸਿਟੀ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਟੂਰਨਾਮੈਂਟ ’ਚ ਖਿਡਾਰੀ ਦੀਪਕ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੀਪਕ ਨੂੰ ਟੂਰਨਾਮੈਂਟ ਦਾ “ਮੈਨ ਆਫ਼ ਦਿ ਟੂਰਨਾਮੈਂਟ” ਚੁਣਿਆ ਗਿਆ। ਟੂਰਨਾਮੈਂਟ ਦੌਰਾਨ ਦੀਪਕ ਨੇ ਬਹੁਤ ਹੀ ਸ਼ਾਨਦਾਰੀ ਬੱਲੇਬਾਜ਼ੀ ਕਰਦਿਆਂ 2 ਸ਼ਾਨਦਾਰ ਸੈਂਚਰੀਆਂ ਤੇ 2 ਹਾਫ਼ ਸੈਂਚਰੀਆਂ ਬਣਾਈਆਂ। ਉਸ ਦੀ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਟੀਮ ਨੂੰ ਕਈ ਅਹਿਮ ਮੈਚਾਂ ’ਚ ਜਿੱਤ ਦਿਵਾਈ ਤੇ ਦਰਸ਼ਕਾਂ ਵੱਲੋਂ ਵੀ ਉਸਦੀ ਖੇਡ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਮੁਕਾਬਲਿਆਂ ਦੌਰਾਨ ਕਈ ਹੋਰ ਖਿਡਾਰੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਸਮਾਪਨ ਸਮਾਰੋਹ ਦੌਰਾਨ ਪ੍ਰਬੰਧਕਾਂ ਵੱਲੋਂ ਦੀਪਕ ਨੂੰ ਮੈਨ ਆਫ਼ ਦਿ ਟੂਰਨਾਮੈਂਟ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਦਰਸ਼ਕਾਂ ਤੇ ਕ੍ਰਿਕਟ ਪ੍ਰੇਮੀਆਂ ਨੇ ਦੀਪਕ ਦੀ ਖੇਡ ਦੀ ਕਾਫੀ ਸ਼ਲਾਘਾ ਕੀਤੀ ਤੇ ਉਸ ਦੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਦੀਪਕ ਨੇ ਵੀ ਇਸ ਸਨਮਾਨ ਲਈ ਪ੍ਰਬੰਧਕਾਂ ਤੇ ਆਪਣੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ’ਚ ਵੀ ਇਸੇ ਤਰ੍ਹਾਂ ਮਿਹਨਤ ਕਰਦਾ ਰਹੇਗਾ।