ਮੀਡੀਆ ਕਾਮਿਆਂ ਨਾਲ ਧੱਕੇਸ਼ਾਹੀ ਬੰਦ ਕੀਤੀ ਜਾਵੇ : ਤਰਕਸ਼ੀਲ ਸੁਸਾਇਟੀ
ਪੰਜਾਬ ਵਿਚ ਜਿਹੜੇ ਪੱਤਰਕਾਰਾਂ, ਆਰ ਟੀ ਆ
Publish Date: Sat, 03 Jan 2026 08:53 PM (IST)
Updated Date: Sun, 04 Jan 2026 04:14 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਜਿਹੜੇ ਪੱਤਰਕਾਰਾਂ, ਆਰਟੀਆਈ ਕਾਰਕੁੰਨਾਂ, ਸੋਸ਼ਲ ਮੀਡੀਆ ਕਾਰਕੁੰਨਾਂ ਤੇ ਅਜਿਹੇ ਹੋਰ ਆਗੂਆਂ ਤੇ ਸਰਕਾਰ ਵੱਲੋਂ ਨਾਜਾਇਜ਼ ਪਰਚੇ ਦਰਜ ਕੀਤੇ ਹਨ, ਤਰਕਸ਼ੀਲ ਸੁਸਾਇਟੀ ਇਸ ਦੀ ਸਖ਼ਤ ਨਿੰਦਾ ਕਰਦੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਕੀਤੀ ਗਰਿਫਤਾਰੀ ਦਾ ਸੁਸਾਇਟੀ ਸਖ਼ਤ ਵਿਰੋਧ ਕਰਦੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ 4 ਸਾਲਾਂ ’ਚ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਜਿਵੇਂ ਬਿਜਲੀ ,ਪਾਣੀ, ਸਿੱਖਿਆ, ਰੋਜ਼ਗਾਰ, ਵਾਤਾਵਰਣ, ਸਮਾਜਿਕ ਹਾਲਾਤ ਠੀਕ ਕਰਨ, ਨਸ਼ੇ ਖਤਮ ਕਰਨ ਵਰਗੇ ਵਾਅਦੇ ਕਰ ਕੇ ਪੂਰੇ ਕਰਨ ’ਚ ਸਰਕਾਰ ਅਸਫਲ ਰਹੀ ਹੈ। ਇਸ ਸਮੇਂ ਤਰਕਸ਼ੀਲ ਆਗੂਆਂ ਸੁਖਦੇਵ ਫਗਵਾੜਾ, ਵਿਜੇ ਰਾਹੀਂ, ਬਲਵਿੰਦਰ ਸਿੰਘ, ਸੁਰਜੀਤ ਟਿੱਬਾ, ਬਿੱਟੂ ਰੂਪੇਵਾਲੀ, ਪਰਮਜੀਤ ਕਿਰਤੀ, ਜਰਨੈਲ ਸਿੰਘ ਤੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਜਿਨ੍ਹਾਂ ਪੁਲਿਸ ਅਧਿਕਾਰੀਆਂ ਨੇ ਇਹ ਨਾਜਾਇਜ਼ ਪਰਚੇ ਦਰਜ ਕੀਤੇ ਹਨ, ਉਨ੍ਹਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ। ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਗਵੰਤ ਮਾਨ ਜਦੋਂ ਵਿਰੋਧੀ ਪਾਰਟੀ ’ਚ ਸਨ ਤਾਂ ਇਹ ਮੀਡੀਆ ਨੂੰ ਚੌਥਾ ਥੰਮ੍ਹ ਕਹਿੰਦੇ ਸਨ। ਹੁਣ ਉਹੀ ਮੀਡੀਏ ’ਤੇ ਮੁੱਖ ਮੰਤਰੀ ਪਰਚੇ ਦਰਜ ਕਰਵਾ ਰਿਹਾ ਹੈ।