ਪਾਰਟੀ ਵੱਲੋਂ ਉਮੀਦਵਾਰ ਨਾ ਦੇਣ ’ਤੇ ਵਰਕਰਾਂ ’ਚ ਰੋਸ
ਨੇੜਲੇ ਪਿੰਡ ਨੱਲ੍ਹ ਦੇ ਜ਼ੋਨ ਨੰਬਰ 2 ਵਿੱਖੇ
Publish Date: Fri, 02 Jan 2026 06:37 PM (IST)
Updated Date: Fri, 02 Jan 2026 06:41 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ : ਲੋਹੀਆਂ ਖ਼ਾਸ : ਪਿੰਡ ਨੱਲ੍ਹ ਦੇ ਜ਼ੋਨ ਨੰਬਰ 2 ਵਿੱਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਬੀਬੀ ਰਣਜੀਤ ਕੌਰ ਡਾਇਰੈੱਕਟਰ ਇਨਫੋਟੈਕ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਪਾਰਟੀ ਵਰਕਰਾਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਕਿ ਉਹ ਕਿਹੜਾ ਖ਼ਾਸ ਕਾਰਨ ਸੀ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ, ਪਾਰਟੀ ਵੱਲੋਂ ਬਲਾਕ ਸੰਮਤੀ ਦੀ ਚੋਣ ਲੜਨ ਲਈ ਉਮੀਦਵਾਰ ਵੀ ਨਹੀਂ ਦੇ ਹੋਇਆ। ਵਰਕਰਾਂ ਵੱਲੋਂ ਸਪੱਸ਼ਟ ਦੋਸ਼ ਲਾਇਆ ਗਿਆ ਕਿ ਹਲਕਾ ਇੰਚਾਰਜ ਵੱਲੋਂ ਪਿੰਡ ਵਿਚ ਇਕ ਗੇੜਾ ਵੀ ਨਹੀਂ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਚੋਣਾਂ ਵਿਚ ਖੜ੍ਹਾ ਨਾ ਕਰ ਕੇ ਜਿਵੇਂ ਅੱਧੀ ਹਾਰ ਮੰਨਣ ਵਾਲੀ ਗੱਲ ਹੈ ਜਦਕਿ ਹਾਰ ਜਿੱਤ ਤਾਂ ਬਾਅਦ ਦੀ ਗੱਲ ਹੈ। ਮੌਕੇ ’ਤੇ ਮਨਦੀਪ ਸਿੰਘ ਝੀਤਾ ਪੀਏ, ਲਛਮਣ ਸਿੰਘ ਪੂਨੀਆਂ, ਮਹਿੰਦਰ ਸਿੰਘ ਨੱਲ੍ਹ, ਗੁਰਦੇਵ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਮੱਖਣ ਸਿੰਘ, ਜਸਵੀਰ ਸਿੰਘ, ਜੀਤ ਸਿੰਘ, ਜਰਨੈਲ ਸਿੰਘ, ਤੇਜੀ ਕੰਗ, ਸੋਨੂੰ ਕਾਕੜ ਕਲਾਂ, ਹਰਜੀਤ ਸਿੰਘ ਮੰਨਾ ਅਤੇ ਕੁਲਵੰਤ ਸਿੰਘ ਆਦਿ ਮੌਜੂਦ ਸਨ।