ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਨੂੰਹ-ਸੱਸ ਬਰੀ
ਜਾਸ, ਜਲੰਧਰ : ਜ਼ਿਲ੍ਹਾ
Publish Date: Fri, 03 Apr 2026 07:32 PM (IST)
Updated Date: Fri, 03 Apr 2026 07:34 PM (IST)
ਜਾਸ, ਜਲੰਧਰ : ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਇਕ ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਨੂੰਹ-ਸੱਸ ਨੂੰ ਬਰੀ ਕਰ ਦਿੱਤਾ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਦੀ ਅਦਾਲਤ ’ਚ ਦੋਸ਼ ਸਾਬਤ ਨਾ ਹੋਣ ਕਾਰਨ ਆਂਚਲ ਪੁੱਤਰੀ ਰਾਜ ਕੁਮਾਰ ਉਰਫ਼ ਰਾਜੂ ਤੇ ਉਸ ਦੀ ਮਾਂ ਰਜਨੀ ਪਤਨੀ ਰਾਜ ਕੁਮਾਰ ਉਰਫ਼ ਰਾਜੂ ਦੋਵਾਂ ਨੂੰ ਬਰੀ ਕੀਤਾ ਗਿਆ। ਇਹ ਮਾਮਲਾ 21 ਅਗਸਤ 2021 ਨੂੰ ਥਾਣਾ ਜਲੰਧਰ ਕੈਂਟ ’ਚ ਦਰਜ ਕੀਤਾ ਗਿਆ ਸੀ। ਮ੍ਰਿਤਕ ਅਭਿਸ਼ੇਕ ਉਰਫ਼ ਅਭੀ ਦੇ ਪਿਤਾ ਸ਼ੰਮੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਪੁੱਤਰ ਦਾ ਵਿਆਹ ਆਂਚਲ ਨਾਲ ਹੋਈ ਸੀ। ਵਿਆਹ ਤੋਂ ਬਾਅਦ ਆਂਚਲ ਤੇ ਉਸ ਦੀ ਮਾਂ ਰਜਨੀ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੀਆਂ ਸਨ ਤੇ ਲਗਾਤਾਰ ਤਲਾਕ ਦੀ ਮੰਗ ਰਹੀਆਂ ਸਨ। ਅਭਿਸ਼ੇਕ ਪਿਛਲੇ ਕੁਝ ਸਮੇਂ ਤੋਂ ਸਹੁਰਿਆਂ ਦੇ ਘਰ ਰਹਿ ਰਿਹਾ ਸੀ ਤੇ ਮਾਨਸਿਕ ਤਣਾਅ ’ਚੋਂ ਲੰਘ ਰਿਹਾ ਹੈ। ਇਸ ਤਣਾਅ ਕਾਰਨ ਉਸ ਨੇ ਘਰ ’ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ।