ਬਾਬਾ ਜੱਸਾ ਸਿੰਘ ਨੂੰ ਥਾਪਿਆ ਜਲੰਧਰ ਦਾ ਜਥੇਦਾਰ
ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਵੱਲੋਂ ਜਥੇਦਾਰ ਬਾਬਾ ਜੱਸਾ ਸਿੰਘ ਨੂੰ ਜ਼ਿਲ੍ਹਾ ਜਲੰਧਰ ਦਾ ਜਥੇਦਾਰ ਥਾਪਿਆ ਗਿਆ
Publish Date: Tue, 17 Mar 2026 07:05 PM (IST)
Updated Date: Tue, 17 Mar 2026 07:07 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਜੇਕਰ ਚੰਗੇ ਸਮਾਜ ਤੇ ਸੱਭਿਆਚਾਰ ਦੇ ਰਾਖੇ ਬਣਨਾ ਚਾਹੁੰਦੇ ਹੋ ਤਾਂ ਸਾਨੂੰ ਸਭ ਨੂੰ ਬਾਣੀ ਤੇ ਬਾਣੇ ਨੂੰ ਅਪਨਾ ਕੇ ਨਰੋਏ ਸਮਾਜ ਦੀ ਸਿਰਜਣਾ ਕਰਨੀ ਪਵੇਗੀ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਾਬਾ ਜੱਸਾ ਸਿੰਘ ਦਾਨੇਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਹੋ ਕੇ ਵਿਚਰਨਾ ਚਾਹੀਦਾ ਹੈ ਤਾਂ ਜੋ ਸਰਕਾਰੇ ਦਰਬਾਰੇ ਹੋ ਰਹੇ ਧੱਕਿਆਂ ਨੂੰ ਠੱਲ੍ਹ ਪਾਈ ਜਾ ਸਕੇ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਚੱਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਪੰਜਾਬ (ਭਾਰਤ) ਦੇ ਮੌਜੂਦਾ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਥੇਦਾਰ ਬਾਬਾ ਜੱਸਾ ਸਿੰਘ ਦਾਨੇਵਾਲ ਨੂੰ ਜ਼ਿਲ੍ਹਾ ਜਲੰਧਰ ਦੇ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਮੰਗਲਵਾਰ ਨੂੰ ਜਥੇਦਾਰ ਬਾਬਾ ਜੱਸਾ ਸਿੰਘ ਦਾਨੇਵਾਲ ਵੱਲੋਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਉਹ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਵੱਧ ਤੋਂ ਵੱਧ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਘੋੜਿਆਂ ਦੇ ਜਥੇਦਾਰ ਬਾਬਾ ਰਵੈਲ ਸਿੰਘ ਸੋਢੀ, ਹੈੱਡ ਗ੍ਰੰਥੀ ਗਿਆਨੀ ਅਰਸ਼ਦੀਪ ਸਿੰਘ, ਜਥੇਦਾਰ ਸ਼ਮਸ਼ੇਰ ਸਿੰਘ, ਸੁਰਜੀਤ ਸਿੰਘ ਦਾਨੇਵਾਲ, ਦੀਪ ਸਿੰਘ, ਲਾਡੀ ਸਿੰਘ, ਮਨਦੀਪ ਸਿੰਘ ਕਰਨ ਸਿੰਘ ਸਾਹਿਬ ਸਿੰਘ ਸਨੀ ਸਿੰਘ ਮੋਹਿਤ ਸਿੰਘ ਅਰਸ਼ਦੀਪ ਸਿੰਘ ਬਲਜੀਤ ਸਿੰਘ ਮਲਕੀਤ ਸਿੰਘ ਬਾਲੋਕੀ, ਜਸਪਾਲ ਸਿੰਘ ਭੱਟੀ ਸੈਦਪੁਰ, ਡਾ.ਕਵੀਤੋਜ਼ ਸਿੰਘ ਮੀਏਂਵਾਲ, ਰਣਜੀਤ ਸਿੰਘ ਪੂਨੀਆ, ਜੱਸੀ ਪੂਨੀਆ, ਰਾਜਵੀਰ ਸਿੰਘ ਮਲਸੀਆਂ, ਹਰਮੇਸ਼ ਸਿੰਘ ਕੋਟਲਾ ਸੂਰਜ ਮੱਲ ਆਦਿ ਮੌਜੂਦ ਸਨ।