ਦਾਨੀਆ ਪਰਿਵਾਰ ਦਾ ਸਿੱਖਿਆ ਖੇਤਰ ’ਚ ਵੱਡਾ ਯੋਗਦਾਨ : ਵਿਧਾਇਕ ਲਾਡੀ ਢੋਸ
ਦਾਨੀ ਪਰਿਵਾਰ ਦਾ ਸਿੱਖਿਆ ਦੇ ਖੇਤਰ ਵਿਚ ਵੱਡਾ ਯੋਗਦਾਨ : ਵਿਧਾਇਕ ਲਾਡੀ ਢੋਸ
Publish Date: Sat, 07 Feb 2026 09:15 PM (IST)
Updated Date: Sun, 08 Feb 2026 04:12 AM (IST)

--ਸੋਧੀ ਹੋਈ ਖਬਰ ਹੈ--- ---ਦੂਨ ਵਰਲਡ ਸਕੂਲ ਮਲਸੀਆਂ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਉਦਘਾਟਨ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਨਵੀਂ ਖੁੱਲ੍ਹੀ ਵਿੱਦਿਅਕ ਸੰਸਥਾ ਦੂਨ ਵਰਲਡ ਸਕੂਲ ਮਲਸੀਆਂ ਦਾ ਉਦਘਾਟਨ ਧੂਮਧਾਮ ਨਾਲ ਹੋਇਆ। ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪ੍ਰੋ. ਜਗਰੂਪ ਸਿੰਘ ਨੇ ਕੀਰਤਨ ਤੇ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉਦਘਾਟਨੀ ਸਮਾਰੋਹ ’ਚ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਵਾਈਸ ਚੇਅਰਮੈਨ ਬੈਕਫਿੰਕੋ ਹਰਜਿੰਦਰ ਸਿੰਘ ਸੀਚੇਵਾਲ, ਭਾਜਪਾ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ, ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਤੇ ਹੋਰਨਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਦਾਨੀਆ ਪਰਿਵਾਰ ਦਾ ਸਿੱਖਿਆ ਦੇ ਖੇਤਰ ’ਚ ਵੱਡਾ ਯੋਗਦਾਨ ਹੈ। ਮਾਲਵਾ ਮਗਰੋਂ ਹੁਣ ਇਸ ਪਰਿਵਾਰ ਵੱਲੋਂ ਦੋਆਬਾ ਖੇਤਰ ’ਚ ਵੀ ਵਿੱਦਿਅਕ ਸੰਸਥਾ ਖੋਲ੍ਹ ਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਨਵਾਂ ਸਕੂਲ ਖੋਲ੍ਹਣ ‘ਤੇ ਮੁਬਾਰਕਬਾਦ ਦਿੱਤੀ। ਐੱਮਡੀ ਜਸਵੰਤ ਸਿੰਘ ਦਾਨੀਆ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਥਾ ਦਾ ਟੀਚਾ ਬੱਚਿਆਂ ਨੂੰ ਸਿਰਫ਼ ਪੜ੍ਹਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਖੇਤਰ ’ਚ ਕਾਮਯਾਬ ਕਰਨਾ ਹੈ। ਸਾਡੀਆਂ ਸੰਸਥਾਵਾਂ ’ਚੋਂ ਪੜ੍ਹੇ ਵਿਦਿਆਰਥੀ ਅੱਜ ਜੱਜ, ਪਾਇਲਟ, ਆਈ.ਆਈ.ਟੀ ਇੰਜੀਨੀਅਰ ਅਤੇ ਡਾਕਟਰ ਵਰਗੇ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾ ਰਹੇ ਹਨ। ਚੇਅਰਮੈਨ ਪਰਮਵੀਰ ਸਿੰਘ ਨੇ ਸਕੂਲ ਦੇ ਵਿਜ਼ਨ ਬਾਰੇ ਦੱਸਦਿਆਂ ਕਿਹਾ ਕਿ ਦੂਨ ਵਰਲਡ ਸਕੂਲ ’ਚ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਨੈਤਿਕ ਕਦਰਾਂ-ਕੀਮਤਾਂ ਉੱਪਰ ਵਧੇਰੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਉਹ ਇੱਕ ਚੰਗੇ ਇਨਸਾਨ ਬਣ ਸਕਣ। ਡਾਇਰੈਕਟਰ ਐੱਸਪੀ ਕੌਰ ਨੇ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਖੇਡ ਸਹੂਲਤਾਂ ਮੌਜੂਦ ਹਨ। ਭਵਿੱਖ ’ਚ ਰਾਈਫਲ ਸ਼ੂਟਿੰਗ, ਸਵੀਮਿੰਗ ਤੇ ਹੋਰਸ ਰਾਈਡਿੰਗ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਸੰਸਥਾ ਦੇ ਮਾਣਮੱਤੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਇਕਬਾਲ ਸਿੰਘ ਪੀਆਰਓ ਸੀਐੱਮਓ ਦਫਤਰ ਪੰਜਾਬ, ਅਦਿਤੀ ਗੁਪਤਾ ਡਿਪਟੀ ਜ਼ਿਲ੍ਹਾ ਅਟਾਰਨੀ, ਡਾ. ਅਲੀਸ਼ਾ ਗੁਪਤਾ, ਡਾ. ਸੁਮੇਲ ਗੁਪਤਾ ਤੇ ਡਾ. ਕਮਲਜੀਤ ਕੌਰ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕੁਲਵੰਤ ਸਿੰਘ, ਚੇਅਰਮੈਨ ਸਤਵੰਤ ਸਿੰਘ, ਜਨਰਲ ਸਕੱਤਰ ਇੰਦਰਪ੍ਰਤਾਪ ਸਿੰਘ, ਖੱਤਰੀ ਮਹਾ ਸਭਾ ਦੇ ਪ੍ਰਧਾਨ ਵਿਜੇ ਧੀਰ, ਪੀ.ਕੇ ਮਹਿਤਾ, ਕਾਂਗਰਸੀ ਆਗੂ ਟਿੰਪੀ ਕੁਮਰਾ, ਐੱਮਸੀ ਰਾਖੀ ਮੱਟੂ, ਚੰਚਲ ਸਿੰਘ ਮਾਲੂਪੁਰ, ਲਖਵਿੰਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਮਠਾੜੂ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।