ਦਲਵਿੰਦਰ ਦਿਆਲਪੁਰੀ ਨੇ ਸ਼ਿਵ ਭੋਲੇ ਦੀ ਮਹਿਮਾ ਦਾ ਕੀਤਾ ਗੁਣਗਾਨ
ਸ਼ਿਵ ਸ਼ਕਤੀ ਬਗਲਾਮੁਖੀ ਧਾਮ ਵਿਖੇ ਦਲਵਿੰਦਰ ਦਿਆਲਪੁਰੀ ਨੇ ਸ਼ਿਵ ਭੋਲੇ ਦੀ ਮਹਿਮਾ ਦਾ ਕੀਤਾ ਗੁਣਗਾਣ
Publish Date: Tue, 17 Feb 2026 07:10 PM (IST)
Updated Date: Wed, 18 Feb 2026 04:12 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਨਜ਼ਦੀਕੀ ਪਿੰਡ ਲੜੋਆ ਵਿਖੇ ਸ਼ਿਵ ਸ਼ਕਤੀ ਬਗਲਾਮੁਖੀ ਧਾਮ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ, ਜਿਸ ’ਚ ਪਹੁੰਚ ਕੇ ਪ੍ਰਸਿੱਧ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਨੇ ਸ਼ਿਵ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਧਾਮ ਵਿਖੇ ਝੰਡੇ ਦੀ ਰਸਮ ਮੁੱਖ ਸੇਵਾਦਾਰ ਹਰਮਿੰਦਰਜੀਤ ਸਿੰਘ ਨੇ ਅਦਾ ਕੀਤੀ। ਇਸ ਉਪਰੰਤ ਵੱਖ-ਵੱਖ ਗਾਇਕਾਂ ਨੇ ਸ਼ਿਵਰਾਤਰੀ ਮੌਕੇ ਸ਼ਿਵ ਜੀ ਮਹਾਰਾਜ ਦੇ ਭਜਨਾਂ ਨਾਲ ਭਗਤਾਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਪਵਨ ਕੁਮਾਰ ਟੀਨੂੰ ਹਲਕਾ ਇੰਚਾਰਜ ਆਦਮਪੁਰ, ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ ਭੋਗਪੁਰ, ਜਸਦਿਆਲ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਰਮਜੀਤ ਪੰਮਾ, ਬਲਵਿੰਦਰ ਭੰਡਾਰੀ ਤੇ ਹੋਰ ਹਾਜ਼ਰ ਸਨ। ਇਸ ਮੌਕੇ ਮੁੱਖ ਸੇਵਾਦਾਰ ਹਰਮਿੰਦਰ ਜੀਤ ਸਿੰਘ ਵੱਲੋਂ ਗਾਇਕ ਦਲਵਿੰਦਰ ਦਿਆਲਪੁਰੀ ਤੇ ਆਏ ਹੋਏ ਸਾਰੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ।