ਮੁਰੰਮਤ ਕਾਰਨ ਅੱਜ ਬੰਦ ਰਹੇਗਾ ਦਕੋਹਾ ਫਾਟਕ
ਜਾਸ, ਜਲੰਧਰ : ਜਲੰਧਰ-ਅੰਮ੍ਰਿਤਸਰ
Publish Date: Wed, 18 Feb 2026 10:56 PM (IST)
Updated Date: Wed, 18 Feb 2026 10:57 PM (IST)
ਜਾਸ, ਜਲੰਧਰ : ਜਲੰਧਰ-ਅੰਮ੍ਰਿਤਸਰ ਬਾਈਪਾਸ ਨਾਲ ਜੁੜਿਆ ਦਕੋਹਾ ਫਾਟਕ ਵੀਰਵਾਰ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਬੰਦ ਰਹੇਗਾ। ਅੰਮ੍ਰਿਤਸਰ-ਦਿੱਲੀ ਰੇਲ ਲਾਈਨ ’ਤੇ ਸਥਿਤ ਇਸ ਫਾਟਕ (ਐੱਸ-69) ਨੂੰ ਮੁਰੰਮਤ ਦੇ ਕੰਮਾਂ ਦੇ ਕਾਰਨ ਬੰਦ ਕੀਤਾ ਜਾ ਰਿਹਾ ਹੈ। ਜਲੰਧਰ ਕੈਂਟ ਸਟੇਸ਼ਨ ਦੇ ਅੱਗੇ ਸਥਿਤ ਇਸ ਫਾਟਕ ਦੇ ਇਕ ਪਾਸੇ ਹਾਈਵੇ ਹੈ, ਜਦਕਿ ਦੂਜੇ ਪਾਸੇ 20 ਤੋਂ ਵੱਧ ਕਾਲੋਨੀਆਂ ਦੇ ਲੋਕਾਂ, ਬਾਜ਼ਾਰ ’ਚ ਆਉਣ ਵਾਲਿਆਂ ਤੇ ਸਕੂਲ ਜਾਣ ਵਾਲੇ 15 ਤੋਂ 20 ਹਜ਼ਾਰ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਫਾਟਕ ਤੋਂ ਲਗਪਗ 110 ਰੇਲ ਗੱਡੀਆਂ ਗੁਜ਼ਰਦੀਆਂ ਹਨ, ਜਿਸ ਕਾਰਨ ਅਕਸਰ ਜਾਮ ਦੀ ਸਥਿਤੀ ਵੀ ਬਣੀ ਰਹਿੰਦੀ ਹੈ। ਫਾਟਕ ਨੂੰ ਬੰਦ ਰੱਖ ਕੇ ਮੁਰੰਮਤ ਦੇ ਕੰਮਾਂ ਦੇ ਨਾਲ-ਨਾਲ ਹਾਈਟ ਗੇਜ ਲਾਉਣ ਦੇ ਕੰਮ ਵੀ ਕੀਤੇ ਜਾਣਗੇ। ਇਸ ਦੇ ਮੱਦੇਨਜ਼ਰ ਵਾਹਨ ਚਾਲਕਾਂ ਨੂੰ ਧੰਨੋਵਾਲੀ ਫਾਟਕ ਤੇ ਰਾਮਾਮੰਡੀ ਫਲਾਈਓਵਰ ਰਾਹੀਂ ਬਦਲਵਾਂ ਰਾਹ ਵਰਤਣਾ ਪਵੇਗਾ।