ਮੈਰਿਟ ’ਚ ਆਈ ਵਿਦਿਆਰਥਣ ਡੇਜ਼ੀ ਸਨਮਾਨਿਤ
ਮੈਰਿਟ 'ਚ ਨਾਮ ਦਰਜ ਕਰਵਾਉਣ ਵਾਲੀ ਵਿਦਿਆਰਥਣ ਡੇਜ਼ੀ ਦਾ ਕੀਤਾ ਸਨਮਾਨ
Publish Date: Thu, 16 Apr 2026 09:25 PM (IST)
Updated Date: Thu, 16 Apr 2026 09:27 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ 8ਵੀਂ ਜਮਾਤ ਦੇ ਨਤੀਜਿਆਂ ’ਚੋਂ ਪੰਜਾਬ ਭਰ 'ਚ ਹਲਕਾ ਆਦਮਪੁਰ ਦਾ ਨਾਮ ਰੋਸ਼ਨ ਕਰਨ ਵਾਲੀ ਸਤਿਗੁਰੂ ਰਵਿਦਾਸ ਪਬਲਿਕ ਸਕੂਲ, ਜੈਤੇਵਾਲੀ ਦੀ ਵਿਦਿਆਰਥਣ ਡੇਜ਼ੀ ਨੂੰ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ਹਲਕੇ ਦੇ ਉੱਘੇ ਯੂਥ ਕਾਂਗਰਸੀ ਆਗੂ ਸਟੇਟ ਤੇ ਨੈਸ਼ਨਲ ਅਵਾਰਡੀ ਸਾਬਕਾ ਸਰਪੰਚ ਕੁਲਵਿੰਦਰ ਬਾਘਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਪਿੰਡ ਬੁਢਿਆਣਾ ਦੇ ਵਸਨੀਕ ਚਰਨਜੀਤ ਤੇ ਕੁਸਮ ਲਤਾ ਦੀ ਧੀ ਡੇਜ਼ੀ, ਜਿਸ ਨੇ 8ਵੀਂ ਜਮਾਤ 'ਚ ਪੰਜਾਬ 'ਚ 12ਵਾਂ ਸਥਾਨ ਤੇ ਜ਼ਿਲੇ 'ਚ ਚੌਥਾ ਸਥਾਨ ਪ੍ਰਾਪਤ ਕੀਤਾ ਹੈ, ਨੂੰ ਵਿਧਾਇਕ ਸੁਖਵਿੰਦਰ ਕੋਟਲੀ ਤੇ ਕੁਲਵਿੰਦਰ ਬਾਘਾ ਵੱਲੋਂ ਗਿਆਨ ਦੇ ਸਾਗਰ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ 'ਤੇ ਉਨ੍ਹਾਂ ਦੀ ਤਸਵੀਰ ਭੇਟ ਕੀਤੀ ਗਈ ਤੇ ਬਾਬਾ ਸਾਹਿਬ ਅੰਬੇਡਕਰਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਭਵਿੱਖ ’ਚ ਹੋਰ ਬਿਹਤਰ ਪ੍ਰਦਰਸ਼ਨ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਕੁਲਵਿੰਦਰ ਬਾਘਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਡੇਜ਼ੀ ਭਵਿੱਖ 'ਚ ਵੱਡਾ ਮੁਕਾਮ ਹਾਸਲ ਕਰੇਗੀ ਤੇ ਇਸੇ ਤਰ੍ਹਾਂ ਆਪਣੇ ਮਾਤਾ ਪਿਤਾ ਤੇ ਸਮਾਜ ਦਾ ਨਾਮ ਰੋਸ਼ਨ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਨੰਬਰਦਾਰ ਹਰਪਾਲ ਸਿੰਘ ਬਿੱਟੂ ਤੇ ਭਜਨ ਲਾਲ ਬੁਢਿਆਣਾ ਵੀ ਮੌਜੂਦ ਸਨ।