ਦੈਨਿਕ ਜਾਗਰਣ ਨੇ ਸੀ.ਟੀ. ਗਰੁੱਪ ਨੂੰ ਛੇ ਦੌੜਾਂ ਨਾਲ ਹਰਾਇਆ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 05 Apr 2026 12:10 AM (IST)
Updated Date: Sun, 05 Apr 2026 12:13 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਸੀ.ਟੀ. ਸ਼ਾਹਪੁਰ ਕੈਂਪਸ ’ਚ ਦੈਨਿਕ ਜਾਗਰਣ ਤੇ ਸੀ.ਟੀ. ਗਰੁੱਪ ਵਿਚਾਲੇ ਇਕ ਦਿਨਾ ਕ੍ਰਿਕਟ ਮੈਚ ਖੇਡਿਆ ਗਿਆ। ਦੈਨਿਕ ਜਾਗਰਣ ਨੇ ਪਹਿਲਾਂ ਬੈਟਿੰਗ ਕਰਦਿਆਂ 20 ਓਵਰਾਂ ’ਚ 167 ਦੌੜਾਂ ਬਣਾਏ। ਗੋਪੇਸ਼ ਨੇ 52, ਪ੍ਰਿੰਸ ਨੇ 25, ਨਵੀਨ ਨੇ 15, ਰਾਜਨ ਨੇ 30, ਆਕਾਸ਼ ਨੇ 25 ਤੇ ਦਿਨੇਸ਼ ਸ਼ਰਮਾ ਨੇ 10 ਦੌੜਾਂ ਬਣਾਈਆਂ। ਸੀ.ਟੀ. ਗਰੁੱਪ ਵੱਲੋਂ ਖਿਡਾਰੀ ਜਾਵੇਦ ਨੇ ਦੋ, ਨਿਤਿਨ ਨੇ ਇਕ ਤੇ ਦਿਵਾਏ ਨੇ ਇਕ ਵਿਕਟ ਹਾਸਲ ਕੀਤੀ। ਜਦੋਂ ਸੀ.ਟੀ. ਗਰੁੱਪ ਬੈਟਿੰਗ ਕਰਨ ਲਈ ਮੈਦਾਨ ’ਚ ਉਤਰੀ ਤਾਂ ਉਹ 161 ਦੌੜਾਂ 'ਤੇ ਆਊਟ ਹੋ ਗਈ। ਦੈਨਿਕ ਜਾਗਰਣ ਵੱਲੋਂ ਵਰੁਨ ਨੇ ਤਿੰਨ, ਪੰਕਜ ਚੱਢਾ ਨੇ ਦੋ, ਕਮਲ ਕਿਸ਼ੋਰ ਨੇ ਇਕ ਤੇ ਆਕਾਸ਼ ਨੇ ਇਕ ਵਿਕਟ ਹਾਸਲ ਕੀਤੀ।
ਦੈਨਿਕ ਜਾਗਰਣ ਵੱਲੋਂ ਨਕੁਲ ਨੇ ਸ਼ਾਨਦਾਰ ਫੀਲਡਿੰਗ ਕਰਦਿਆਂ ਬਾਊਂਡਰੀ ’ਤੇ ਚੌਕੇ ਰੋਕੇ। ਸੀ.ਟੀ. ਗਰੁੱਪ ਵੱਲੋਂ ਮਨੀਸ਼ ਡੋਗਰਾ, ਤਰੁਣ ਸ਼ਰਮਾ, ਰਾਜਾ ਚੌਹਾਨ, ਮਨਿਥ ਛੋਬੜਾ, ਜਗਜੀਤ ਸਿੰਘ, ਸੰਗਰਾਮ ਸਿੰਘ, ਪ੍ਰਿਯਾਂਕਸ਼ੂ ਤੇ ਜਾਹਿਦ ਉਮਰ ਨੇ ਵੀ ਸ਼ਾਨਦਾਰ ਫੀਲਡਿੰਗ ਦਾ ਪ੍ਰਦਰਸ਼ਨ ਕੀਤਾ।
ਸੀ.ਟੀ. ਗਰੁੱਪ ਦੇ ਐੱਮਡੀ ਡਾ. ਮਨਬੀਰ ਚੰਨੀ ਤੇ ਵਾਈਸ ਚੇਅਰਮੈਨ ਹਰਪ੍ਰੀਤ ਚੰਨੀ ਨੇ ਜੇਤੂ ਦੈਨਿਕ ਜਾਗਰਣ ਟੀਮ ਨੂੰ ਜੇਤੂ ਤੇ ਸੀ.ਟੀ. ਗਰੁੱਪ ਦੀ ਟੀਮ ਨੂੰ ਉਪ-ਜੇਤੂ ਟੀਮ ਵਜੋਂ ਟਰਾਫੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਦੇ ਕੰਮਕਾਜ ਅਨੁਸਾਰ ਸਰੀਰ ਨੂੰ ਫਿੱਟ ਰੱਖਣਾ ਬਹੁਤ ਜ਼ਰੂਰੀ ਹੈ। ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਹਰੇਕ ਖਿਡਾਰੀ ਨੇ ਖੇਡ ਭਾਵਨਾ ਦਾ ਸਬੂਤ ਦਿੱਤਾ।