- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਹੇਠਲੇ ਤੇ ਮੱਧ ਵਰਗ

-ਹੇਠਲੇ ਤੇ ਮੱਧ ਵਰਗ ਨੂੰ ਮਿਲੇਗੀ ਸਹੂਲਤ, ਸਿੱਖਿਆ ਸੰਸਥਾਵਾਂ ਤੇ ਹਸਪਤਾਲਾਂ ਦੀ ਜ਼ਰੂਰਤ ’ਤੇ ਸ਼ੁਰੂ ਹੋਇਆ ਕੰਮ
ਸੰਜੇ ਵਰਮਾ, ਜਾਗਰਣ, ਜਲੰਧਰ : ਧੀਆਂ ਦੇ ਵਿਆਹਾਂ ਲਈ ਗੈਸ ਸਿਲੰਡਰ ਮਿਲਣਗੇ ਪਰ ਪਹਿਲਾਂ ਜਾਂਚ ਹੋਵੇਗੀ। ਹੇਠਲੇ ਅਤੇ ਮੱਧ ਵਰਗ ਨੂੰ ਇਹ ਸਹੂਲਤ ਤਰਜੀਹੀ ਤੌਰ 'ਤੇ ਦਿੱਤੀ ਜਾਵੇਗੀ। ਬਿਨੈਕਾਰ ਨੂੰ ਧੀ ਦੇ ਵਿਆਹ ਸਬੰਧੀ ਸਬੂਤ ਦਿਖਾਉਣੇ ਪੈਣਗੇ ਤੇ ਉਸ ਦੀ ਜਾਂਚ ਦੇ ਬਾਅਦ ਹੀ ਇਹ ਸਿਲੰਡਰ ਦਿੱਤੇ ਜਾਣਗੇ ਪਰ ਫ਼ਜ਼ੂਲ ਖਰਚ ਤੇ ਮਹਿੰਗੇ ਵਿਆਹ ਦੇ ਸ਼ਾਨਦਾਰ ਪ੍ਰਬੰਧਾਂ ਲਈ ਦਰਜਨਾਂ ਗੈਸ ਸਿਲੰਡਰਾਂ ਦੀ ਮੰਗ ਪੂਰੀ ਨਹੀਂ ਹੋਵੇਗੀ। ਸਮਾਗਮ ’ਚ ਲੋੜ ਅਤੇ ਸਟਾਕ ਦੀ ਉਪਲੱਬਧਤਾ ਦੇਖ ਕੇ ਹੀ ਸਿਲੰਡਰ ਦਿੱਤੇ ਜਾਣਗੇ। ਸਰਕਾਰ ਨੇ ਉਦਯੋਗ ਨੂੰ 20 ਫ਼ੀਸਦੀ ਗੈਸ ਦੇਣ ਲਈ ਹਸਪਤਾਲਾਂ, ਵਿੱਦਿਅਕ ਸੰਸਥਾਵਾਂ ਦੇ ਨਾਲ ਧੀਆਂ ਦੇ ਵਿਆਹਾਂ ਨੂੰ ਸੰਵੇਦਨਸ਼ੀਲ ਵਰਗ ’ਚ ਸ਼ਾਮਲ ਕੀਤਾ ਹੈ। ਇਹ ਵਿਆਹ ਉਹ ਹੀ ਹਨ ਜੋ ਪਰਿਵਾਰ ਖ਼ੁਦ ਕਰ ਰਹੇ ਹਨ। ਮੈਰਿਜ ਪੈਲੇਸਾਂ ’ਚ ਲੱਖਾਂ ਰੁਪਏ ਲੈਣ ਵਾਲੇ ਕੰਟ੍ਰੈਕਟਰ ਇਸ ਵਰਗ ਵਿਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਖ਼ੁਦ ਬਾਲਣ ਦਾ ਪ੍ਰਬੰਧ ਕਰਨਾ ਪਵੇਗਾ। ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਸੰਵੇਦਨਸ਼ੀਲ ਸੇਵਾਵਾਂ ’ਚ ਫਰਨੀਚਰ, ਵੈਲਡਿੰਗ, ਟੂਲਜ਼ ਉਦਯੋਗ ਨੂੰ ਸ਼ਾਮਲ ਨਹੀਂ ਕੀਤਾ ਗਿਆ, ਇਸ ਲਈ ਕੋਸ਼ਿਸ਼ ਰਹੇਗੀ ਕਿ ਲੜਕਿਆਂ ਦੇ ਵਿਆਹ ਲਈ ਵੀ ਗੈਸ ਸਪਲਾਈ ਹੋਵੇ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਨਿਰਦੇਸ਼ਾਂ ਮਗਰੋਂ ਵੀਰਵਾਰ ਸਵੇਰੇ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਅਤੇ ਹਸਪਤਾਲਾਂ ’ਚ ਗੈਸ ਦੀ ਲੋੜਾਂ ਦਾ ਡਾਟਾ ਮੰਗਵਾਉਣ ਲਈ ਕਿਹਾ ਗਿਆ। ਇਸ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਸਿਵਲ ਸਰਜਨ ਦੇ ਵਿਭਾਗਾਂ ਨੂੰ ਸ਼ੁੱਕਰਵਾਰ ਤੱਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਮੀਟਿੰਗ ’ਚ ਇੰਡੀਅਨ ਆਇਲ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ ਦੇ ਪ੍ਰਤੀਨਿਧ ਵੀ ਸ਼ਾਮਲ ਸਨ।
---
ਡੀਸੀ ਜਾਂ ਐੱਸਡੀਐੱਮ ਨੂੰ ਦੇਣੀ ਪਵੇਗੀ ਅਰਜ਼ੀ
ਧੀ ਦੇ ਵਿਆਹ ਲਈ ਗੈਸ ਸਿਲੰਡਰ ਲੈਣ ਲਈ ਡਿਪਟੀ ਕਮਿਸ਼ਨਰ ਦਫਤਰ ਜਾਂ ਸਬ-ਡਵੀਜ਼ਨ ਵਿਚ ਐੱਸਡੀਐੱਮ ਨੂੰ ਅਰਜ਼ੀ ਦੇਣੀ ਪਵੇਗੀ, ਜਿਸ ’ਚ ਵਿਆਹ ਦਾ ਕਾਰਡ ਦਿੱਤਾ ਜਾਵੇਗਾ। ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਤੇ ਜਾਂਚ ਟੀਮ ਦੇ ਮੁਲਾਜ਼ਮ ਮੌਕੇ ’ਤੇ ਜਾ ਕੇ ਜਾਂਚ ਕਰਨਗੇ। ਇਸ ਮਗਰੋਂ ਸਮਾਗਮ ਮੁਤਾਬਕ ਗੈਸ ਸਿਲੰਡਰ ਜਾਰੀ ਕੀਤੇ ਜਾਣਗੇ। ਇਨ੍ਹਾਂ ਦੀ ਗਿਣਤੀ ਹਾਲੇ ਤੈਅ ਨਹੀਂ ਕੀਤੀ ਗਈ ਹੈ ਪਰ ਮੈਰਿਜ ਪੈਲੇਸਾਂ ’ਚ ਵੱਡੇ ਪ੍ਰੋਗਰਾਮਾਂ ’ਚ ਇਹ ਲਾਭ ਨਹੀਂ ਮਿਲੇਗਾ। ਸਿਲੰਡਰ ਲਈ ਅਰਜ਼ੀ ਦੇਣ ਵਾਲੇ ਆਧਾਰ ਕਾਰਡ ਵੀ ਜਮ੍ਹਾਂ ਕਰਵਾਉਣਾ ਹੋਵੇਗਾ।
---
ਦਰਮਿਆਨੇ ਤੇ ਹੇਠਲੇ ਵਰਗ ਨੂੰ ਤਰਜੀਹ
ਵੀਰਵਾਰ ਨੂੰ ਹੋਈ ਮੀਟਿੰਗ ਵਿਚ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਕਾਲਜਾਂ ਅਤੇ ਹਸਪਤਾਲਾਂ ਵਿਚ ਗੈਸ ਸਪਲਾਈ ਲਈ ਡਾਟਾ ਤਿਆਰ ਕਰਨ ਲਈ ਕਿਹਾ ਗਿਆ ਹੈ। ਧੀਆਂ ਦੇ ਵਿਆਹਾਂ ਲਈ ਵੀ ਕੁਝ ਮਾਪਦੰਡ ਤਿਆਰ ਕੀਤੇ ਗਏ ਹਨ। ਮੱਧ ਵਰਗ ਅਤੇ ਹੇਠਲਾ ਵਰਗ ਇਸ ਦਾ ਲਾਭ ਲੈਣਗੇ। ਜਾਂਚ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਜਦ ਤੱਕ ਹਾਲਾਤ ਠੀਕ ਨਹੀਂ ਹੁੰਦੇ, ਗੈਸ ਸਪਲਾਈ ’ਤੇ ਨਜ਼ਰ ਰੱਖਣਗੀਆਂ। ਨਾਲ ਹੀ ਵਿਆਹਾਂ ’ਚ ਬਾਲਣ ਦੇ ਦੂਜੇ ਸਾਧਨ ਅਪਣਾਉਣ ਲਈ ਵੀ ਕਿਹਾ ਗਿਆ ਹੈ।
---
ਫ਼ਰਜ਼ੀਵਾੜੇ ’ਤੇ ਰਹੇਗੀ ਤਿੱਖੀ ਨਜ਼ਰ
ਵਿਆਹ ਲਈ ਧੀਆਂ ਦੇ ਨਾਲ ਲਾੜੇ ਪਰਿਵਾਰ ਨੂੰ ਵੀ ਗੈਸ ਸਿਲੰਡਰ ਦੇਣ ਦਾ ਯਤਨ ਕੀਤਾ ਜਾਵੇਗਾ। ਇਸ ਰਾਹਤ ਦੀ ਦੁਰਵਰਤੋਂ ਵੀ ਹੋ ਸਕਦੀ ਹੈ। ਸ਼ਾਦੀ ਦੇ ਫਰਜ਼ੀ ਕਾਰਡ ਛਾਪ ਕੇ ਗੈਸ ਲੈਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਜਾਂਚ ਟੀਮਾਂ ਇਨ੍ਹਾਂ 'ਤੇ ਨਜ਼ਰ ਰੱਖਣਗੀਆਂ ਤੇ ਵਿਆਹ ਵਾਲੀ ਥਾਂ ਅਤੇ ਪਰਿਵਾਰ ਦੀ ਜਾਂਚ ਕੀਤੀ ਜਾਵੇਗੀ। ਗਲੀਆਂ, ਮੁਹੱਲਿਆਂ ਤੇ ਘਰਾਂ ਵਿਚ ਵਿਆਹ ਕਰਨ ਵਾਲੇ ਪਰਿਵਾਰਾਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ। ਵਿਆਹ ਵਾਲੇ ਪ੍ਰੋਗਰਾਮ ਲਈ ਕਮਰਸ਼ੀਅਲ ਅਰਥਾਤ 19 ਕਿੱਲੋ ਵਾਲੇ ਸਿਲੰਡਰ ਹੀ ਮਿਲਣਗੇ। ਵਿਆਹ ਦਾ ਕੰਟ੍ਰੈਕਟ ਲੈਣ ਵਾਲੇ ਠੇਕੇਦਾਰਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ।
ਨਰਿੰਦਰ ਸਿੰਘ, ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀ।