- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸਥਾਨਕ

ਜਾਸ, ਜਲੰਧਰ : ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਅਫਸਰ (ਸੀਵੀਓ) ਤੇ ਉਨ੍ਹਾਂ ਦੀ ਟੀਮ ਨੇ ਸੋਮਵਾਰ ਨੂੰ ਮੁੜ ਨਿਗਮ ਮੁੱਖ ਦਫ਼ਤਰ 'ਚ ਛਾਪੇਮਾਰੀ ਕੀਤੀ। ਉਹ ਨਾਜਾਇਜ਼ ਉਸਾਰੀਆਂ ਤੇ ਆਪ੍ਰੇਸ਼ਨ ਐਂਡ ਮੈਨਟੇਨੈਂਸ ਵਿਭਾਗ ਦੇ ਕੰਮਾਂ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਜਾਂਚ ਲਈ ਪੁੱਜੇ ਸਨ। ਸੀਵੀਓ ਕੁਲਵਿੰਦਰ ਸਿੰਘ ਨੇ ਓਐਂਡਐਮ ਬ੍ਰਾਂਚ ਤੋਂ ਸਟ੍ਰੀਟ ਲਾਈਟਾਂ, ਐੱਸਟੀਪੀ 'ਤੇ ਲਾਏ ਗਏ ਕੈਮਰਿਆਂ ਅਤੇ ਸੀਵਰੇਜ ਨਾਲ ਜੁੜੇ ਕੰਮਾਂ ਦੇ ਰਿਕਾਰਡ ਦੀ ਜਾਂਚ ਕੀਤੀ। ਸਮਾਜਿਕ ਸੰਸਥਾ ਦੇ ਪ੍ਰਧਾਨ ਰਾਜਨ ਸ਼ਾਰਦਾ ਨੇ ਨਿਗਮ ਦੇ ਆਪ੍ਰੇਸ਼ਨ ਐਂਡ ਮੈਨਟੇਨੈਂਸ ਵਿਭਾਗ ਤੋਂ ਕਈ ਕੰਮਾਂ ਦਾ ਰਿਕਾਰਡ ਮੰਗਿਆ ਸੀ ਪਰ ਵਿਭਾਗ ਨੇ ਲੰਬੇ ਸਮੇਂ ਤੱਕ ਕੋਈ ਰਿਕਾਰਡ ਉਪਲੱਬਧ ਨਹੀਂ ਕਰਵਾਇਆ। ਇਸ ਤੋਂ ਬਾਅਦ ਸ਼ਾਰਦਾ ਨੇ ਸੀਵੀਓ ਨੂੰ ਲਿਖਤੀ ਸ਼ਿਕਾਇਤ ਭੇਜੀ। ਆਪ੍ਰੇਸ਼ਨ ਐਂਡ ਮੈਨਟੇਨੈਂਸ ਵਿਭਾਗ ਨਾਲ ਜੁੜੇ ਕਈ ਕੰਮਾਂ 'ਚ ਗੜਬੜੀ ਦੇ ਦੋਸ਼ ਹਨ। ਟੀਮ ਨੇ ਬਿਲਡਿੰਗ ਬ੍ਰਾਂਚ ਨਾਲ ਜੁੜੇ ਕੁਝ ਰਿਕਾਰਡ ਦੀ ਜਾਂਚ ਕੀਤੀ ਤੇ ਫੀਲਡ 'ਚ ਕਈ ਥਾਵਾਂ ਦਾ ਦੌਰਾ ਕੀਤਾ। ਲਗਪਗ ਦੋ ਹਫ਼ਤੇ ਪਹਿਲਾਂ ਵੀ ਚੀਫ ਵਿਜੀਲੈਂਸ ਅਫਸਰ ਨੇ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਦੀ ਜਾਂਚ ਕੀਤੀ ਸੀ ਤੇ ਇਸ ਸਬੰਧੀ ਨਿਗਮ ਨੂੰ 17 ਅਪ੍ਰੈਲ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ।
ਸੋਮਵਾਰ ਨੂੰ ਸੀਵੀਓ ਕੁਲਵਿੰਦਰ ਸਿੰਘ ਨੇ ਸ਼ਿਕਾਇਤ ਦੇ ਆਧਾਰ 'ਤੇ ਐੱਸਈ ਓਐਂਡਐੱਮ ਜਸਪਾਲ ਤੋਂ ਰਿਕਾਰਡ ਮੰਗਿਆ। ਉਹ ਸੋਮਵਾਰ ਸਵੇਰੇ 10 ਵਜੇ ਐੱਮਟੀਪੀ ਨਰੇਸ਼ ਕੁਮਾਰ ਨਾਲ ਨਿਗਮ ਦਫਤਰ ਪੁੱਜੇ। ਸ਼ਿਕਾਇਤਕਰਤਾ ਨੇ ਨਿਗਮ ਦਫਤਰ ਦੀ ਓਐਂਡਐਮ ਬ੍ਰਾਂਚ ’ਚ ਬੈਠ ਕੇ ਕਈ ਐਸਟੀਮੈਟਾਂ ਬਾਰੇ ਜਾਣਕਾਰੀ ਦਿੱਤੀ। ਰਾਜਨ ਸ਼ਾਰਦਾ ਦਾ ਦੋਸ਼ ਹੈ ਕਿ ਫੋਲੜੀਵਾਲ ਟਰੀਟਮੈਂਟ ਪਲਾਂਟ ’ਚ ਕੈਮਰੇ ਲਾਉਣ ਦੇ ਮਾਮਲੇ ’ਚ ਲੱਖਾਂ ਰੁਪਏ ਦੀ ਗੜਬੜੀ ਦਾ ਸ਼ੱਕ ਹੈ ਤੇ ਇਸ ਤੋਂ ਇਲਾਵਾ ਸਟ੍ਰੀਟ ਲਾਈਟ ਦਾ ਪੂਰਾ ਕੰਮ ਵੀ ਨਹੀਂ ਹੋਇਆ ਹੈ। ਸੀਵੀਓ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਕਮਿਸ਼ਨਰ ਸੰਦੀਪ ਰਿਸ਼ੀ ਲੰਬੇ ਸਮੇਂ ਤੋਂ ਬ੍ਰਾਂਚ ਅਧਿਕਾਰੀਆਂ ਤੋਂ ਰਿਕਾਰਡ ਮੰਗ ਰਹੇ ਸਨ ਪਰ ਉਨ੍ਹਾਂ ਨੂੰ ਰਿਕਾਰਡ ਉਪਲੱਬਧ ਨਹੀਂ ਕਰਵਾਇਆ ਗਿਆ। ਇਹ ਰਿਕਾਰਡ ਹੁਣ ਵਿਜਿਲੈਂਸ ਟੀਮ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੇ ਸ਼ਿਕਾਇਤਕਰਤਾ ਨਾਲ ਫੋਕਲ ਪੁਆਇੰਟ ਵੀ ਗਏ। ਇੱਥੇ 500 ਐੱਲਈਡੀ ਸਟ੍ਰੀਟ ਲਾਈਟਾਂ ਲਾਉਣ ਦੀ ਜਾਂਚ ਕੀਤੀ ਗਈ। ਸੀਵੀਓ ਨੇ ਇਕ ਐਸੋਸੀਏਸ਼ਨ ਦੇ ਅਹੁਦੇਦਾਰ ਨਾਲ ਵੀ ਗੱਲ ਕੀਤੀ, ਜਿਸ ਨੇ ਘੱਟ ਸਟ੍ਰੀਟ ਲਾਈਟਾਂ ਲਾਉਣ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਉਹ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਮੌਕਾ ਦੇਖਣ ਗਏ।
---
ਕਈ ਨਾਜਾਇਜ਼ ਕਾਲੋਨੀਆਂ ਦੀ ਜਾਂਚ ਕੀਤੀ, ਮੰਗਿਆ ਰਿਕਾਰਡ
ਚੀਫ ਵਿਜੀਲੈਂਸ ਅਫਸਰ ਕੁਲਵਿੰਦਰ ਸਿੰਘ ਟੀਮ ਨਾਲ ਲਗਪਗ 6 ਘੰਟੇ ਤੱਕ ਫੀਲਡ ’ਚ ਰਹੇ ਤੇ ਓਐਂਡਐਮ ਬ੍ਰਾਂਚ ਦੇ ਕੰਮਾਂ ਦੇ ਨਾਲ-ਨਾਲ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ ਤੇ ਕਾਲੋਨੀਆਂ ਦੀ ਜਾਂਚ ਕੀਤੀ। ਇਨ੍ਹਾਂ ’ਚ ਬਹੁਤ ਸਾਰੀਆਂ ਬਿਨਾਂ ਮਨਜ਼ੂਰੀ ਵਿਕਸਤ ਕੀਤੀਆਂ ਜਾ ਰਹੀਆਂ ਕਾਲੋਨੀਆਂ ਦੀ ਜਾਂਚ ਕੀਤੀ ਗਈ ਹੈ। ਪਠਾਨਕੋਟ ਰੋਡ, ਮਕਸੂਦਾਂ, ਮਿੱਠਾਪੁਰ ਰਾਮਾ ਮੰਡੀ ਇਲਾਕੇ ’ਚ ਜਾਂਚ ਕੀਤੀ ਗਈ ਹੈ। ਇਸ ਵਾਰ ਟੀਮ ਨੇ ਸਾਰੇ ਇਲਾਕਿਆਂ ’ਚ ਜਾਂਚ ਕੀਤੀ ਹੈ। ਸ਼ਹਿਰ ’ਚ ਇਸ ਸਮੇਂ ਵੱਡੇ ਪੱਧਰ 'ਤੇ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਤੇ ਕਾਲੋਨੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਗੁਰੂ ਤੇਗ ਬਹਾਦਰ ਨਗਰ ਤੋਂ ਮਾਡਲ ਟਾਊਨ ਰੋਡ ’ਤੇ ਸਬਵੇ ਵਾਲੀ ਇਮਾਰਤ ’ਚ ਬੇਸਮੈਂਟ ਫਰੰਟ ਤੋਂ ਬੈਕ ਦੇ ਲੈ ਕੇ ਜਾਂਚ ਕੀਤੀ ਗਈ ਹੈ। ਜੀਟੀਬੀ ਨਗਰ ’ਚ ਬੱਚਿਆਂ ਦੇ ਇਕ ਪ੍ਰਸਿੱਧ ਹਸਪਤਾਲ ਦੀ ਇਮਾਰਤ ਦੀ ਉਸਾਰੀ, ਗਲੇਨਮੋਰ ਕਾਲੋਨੀ, ਟੈਨ ਕਾਫੀ ਵਾਲੀ ਇਮਾਰਤ, ਪਿੰਕ ਸਿਟੀ ਕਾਲੋਨੀ, ਟੀਵੀਐੱਸ ਸ਼ੋਅਰੂਮ, ਪੇਨੇਸ਼ੀਆ ਹਸਪਤਾਲ, ਹਾਈ ਫੈਸ਼ਨ ਦੀ ਪੰਜ ਦੁਕਾਨਾਂ ਅਰਮਾਨ ਹਸਪਤਾਲ ਸਮੇਤ ਕਈ ਇਮਾਰਤਾਂ ਦੀ ਜਾਂਚ ਕੀਤੀ ਗਈ ਹੈ।