ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਬਰਸੀ ’ਤੇ ਸੱਭਿਆਚਾਰਕ ਮੇਲਾ
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦੀ 38ਵੀਂ ਬਰਸੀਂ ’ਤੇ ਸੱਭਿਆਚਾਰਕ ਮੇਲਾ ਕਰਵਾਇਆ : ਗੀਤਕਾਰ ਸੂਬਾ ਉਦੇਸੀਆ ਵਾਲਆ
Publish Date: Tue, 17 Mar 2026 06:28 PM (IST)
Updated Date: Tue, 17 Mar 2026 06:52 PM (IST)
-ਨਾਮਵਰ ਕਲਾਕਾਰਾਂ ਨੇ ਖੂਬ ਰੌਣਕਾਂ ਲਾਈਆਂ
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਅਮਰ ਗਾਇਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ 38ਵੀਂ ਬਰਸੀ ਤੇ ਸੱਭਿਆਚਾਰਕ ਮੇਲਾ ਪਿੰਡ ਖਲਵਾੜਾ ਦੀ ਖਲਵਾੜਾ ਕਾਲੋਨੀ ’ਚ 15 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਗੁਰਮੀਤ ਮਹਿਮੀ, ਰੂਬੀਨਾ ਮਹਿਮੀ ਤੇ ਗੀਤਕਾਰ ਸੂਬਾ ਉਦੇਸੀਾਂ ਵਾਲਾ ਦੀ ਰਹਿਨੁਮਾਈ ਹੇਠ ਕਰਵਾਇਆ। ਇਸ ਮੌਕੇ ਚਮਕੀਲਾ ਦੀ ਵੱਡੀ ਭੈਣ ਸਵਰਨ ਕੌਰ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ ਤੇ ਅਮਰ ਜੋੜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੇਲੇ ਦੌਰਾਨ ਇੰਟਰਨੈਸ਼ਨਲ ਗਾਇਕ ਅਮਰ ਅਰਸ਼ੀ ਤੇ ਨਰਿੰਦਰ ਜੋਤ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਮੇਲੇ ਨੂੰ ਚਰਮ ’ਤੇ ਪਹੁੰਚਾਇਆ। ਇਸ ਤੋਂ ਇਲਾਵਾ ਜੈਮਨ ਚਮਕੀਲਾ, ਰੀਆ ਸੰਧੂ, ਰਣਜੀਤ ਮਣੀ, ਬਿੱਟੂ ਖੰਨੇ ਵਾਲਾ, ਆਤਮਾ ਬੁਢੇਵਾਲੀਆ (ਚਮਕ ਚਮਕੀਲਾ), ਕਿੱਕਰ ਡਾਲੇਵਾਲਾ, ਬੰਸੀ ਬਰਨਾਲਾ, ਮਨਦੀਪ ਲੱਕੀ, ਜਸਵਿੰਦਰ ਕੌਰ (ਜਲੰਧਰ), ਮਹਿੰਦਰ ਖਾਨਪੁਰੀ, ਬੀਬਾ ਕਮਲਜੋਤ, ਸਤੀਸ਼ ਕੁਮਾਰ, ਹਰਨੇਕ ਘਾਰੂ ਤੇ ਜਸ਼ਨ ਧਾਲੀਵਾਲ ਸਮੇਤ ਕਈ ਹੋਰ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀ ਰੌਣਕ ਵਧਾਈ। ਗੀਤਕਾਰ ਸੂਬਾ ਉਦੇਸੀਆ ਵਾਲਾ, ਜਵਾਹਰ ਭਰੋਲੀ, ਗੁਰਬਾਜ ਗਿੱਲ, ਗੋਰਾ ਢੇਸੀ, ਦੀਪਾ ਤੂੰਬੀ ਵਾਲਾ, ਸਰਪੰਚ ਬਡਾਲਾ, ਸ਼ਮਸ਼ੇਰ ਝੱਜ, ਭੰਗੂ ਫਲੇੜੇ ਵਾਲਾ, ਅਵਤਾਰ ਸਿੰਘ ਸੋਹੀਆ, ਜਸਵੰਤ ਹਰਦਾਸਪੁਰੀ, ਸੁਰਿੰਦਰ ਚੁੰਬਰ ਤੇ ਕੁਲਵੀਰ ਛਾਜਲੀ ਆਦਿ ਵੀ ਇਸ ਮੌਕੇ ਹਾਜ਼ਰ ਰਹੇ। ਮੇਲੇ ’ਚ ਸ਼ਾਮਲ ਹੋਏ ਗਾਇਕਾਂ ਤੇ ਗੀਤਕਾਰਾਂ ਨੂੰ ਵਿਸ਼ੇਸ਼ ਸਨਮਾਨ ਨਾਲ ਨਵਾਜਿਆ ਗਿਆ। ਇਸਦੇ ਨਾਲ ਹੀ ਦਸਵੰਧ ਗਰੀਬਾਂ ਲਈ ਵੈੱਲਫੇਅਰ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਵਾਲੰਟੀਅਰਾਂ ਨੇ ਵੱਡੀ ਗਿਣਤੀ ’ਚ ਖੂਨਦਾਨ ਕੀਤਾ। ਸਮਾਗਮ ਦੇ ਅੰਤ ’ਤੇ ਗੁਰੂ ਕੇ ਲੰਗਰ ਦੀ ਸੇਵਾ ਲਗਾਤਾਰ ਚੱਲਦੀ ਰਹੀ।