ਪਿੰਡ ਖਲਵਾੜਾ ’ਚ ਸੱਭਿਆਚਾਰਕ ਮੇਲਾ 15 ਨੂੰ
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Fri, 27 Feb 2026 09:03 PM (IST)
Updated Date: Fri, 27 Feb 2026 09:04 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ :
ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦੀ 38ਵੀਂ ਬਰਸੀਂ ’ਤੇ ਸੱਭਿਆਚਾਰਕ ਮੇਲਾ ਗੁਰਮੀਤ ਮਹਿਮੀ, ਰੂਬੀਨਾ ਮਹਿੰਮੀ ਤੇ ਗੀਤਕਾਰ ਸੂਬਾ ਉਦੇਸੀਆ ਵਾਲਿਆਂ ਦੀ ਰਹਿਨੁਮਾਈ ’ਚ 15 ਮਾਰਚ ਖਲਵਾੜਾ ਕਾਲੋਨੀ ਪਿੰਡ ਖਲਵਾੜਾ ਚੰਡੀਗੜ੍ਹ ਰੋਡ ’ਚ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਗੀਤਕਾਰ ਸੂਬਾ ਉਦੇਸੀਆ ਵਾਲੇ (ਆਦਮਪੁਰ ਦੋਆਬਾ) ਨੇ ਦੱਸਿਆ ਕਿ ਮੇਲੇ ਦੌਰਾਨ ਜੋੜੀ ਨੂੰ ਸੱਚੀ ਸਰਧਾਂਜਲੀ ਭੇਟ ਕੀਤੀ ਜਾਵੇਗੀ।
ਇਸ ਮੌਕੇ ਇੰਟਰਨੈਸ਼ਨਲ ਗਾਇਕ ਅਮਰ ਅਰਸ਼ੀ-ਨਰਿੰਦਰ ਜੋਤ, ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਜੈਮਨ ਚਮਕੀਲਾ-ਰੀਆ ਸੰਧੂ, ਰਣਜੀਤ ਮਣੀ , ਆਤਮਾ ਬੁਢੇਵਾਲੀਆ-ਚਮਕ ਚਮਕੀਲਾ , ਮੈਡੀ ਕਾਲੜਾ, ਅਨਮੋਲ ਵਿਰਕ, ਸਰੀਫ ਦਿਲਦਾਰ ਜਸਪ੍ਰੀਤ ਜੱਸੀ ਰਮਨ ਬਾਵਾ, ਕਿੱਕਰ ਡਾਲੇਵਾਲਾ, ਬਾਂਸੀ ਬਰਨਾਲਾ, ਹਰਨੇਕ ਘਾਰੂ ਤੇ ਜਸ਼ਨ ਧਾਲੀਵਾਲ, ਬਿੱਟੂ ਖੰਨੇ ਵਾਲਾ ਹਰਪਾਲ ਠੱਠੇਵਾਲ ਤੇ ਸੂਬਾ ਉਦੇਸੀਆ ਵਾਲਾਂ, ਜਵਾਹਰ ਭਰੋਲੀ ਗੋਰਾ ਢੇਸੀ, ਸਰਪੰਚ ਬਡਾਲਾ, ਬੱਗਾ ਸਿੰਘਾਂ ਵਾਲਾ, ਸ਼ਮਸ਼ੇਰ ਝੱਜ, ਪੱਪੀ ਧੁਦੀਆਲ, ਰੂਬੀ ਸੰਧੂ ਕਨੈਡਾ, ਮੀਕਾ ਗੰਗੜ, ਬਲਵੀਰਮਿੱਠਾਪੁਰੀਆ ਆਦੀ ਤੇ ਹੋਰ ਨਾਮਵਰ ਕਲਾਕਾਰ ਹਾਜ਼ਰੀ ਭਰਨਗੇ। ਮੇਲੇ ਵਿਚ ਗਾਇਕ ਅਤੇ ਗੀਤਕਾਰਾਂ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਦਸਵੰਧ ਗਰੀਬਾਂ ਲਈ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਸਵੈ ਇੱਛਕ ਖੂਨਦਾਨ ਕੈਪ ਵੀ ਲਗਾਇਆਆ ਜਾਵੇਗਾ।