ਸੀ.ਟੀ. ਯੂਨੀਵਰਸਿਟੀ ਬਣੀ ਚੈਂਪੀਅਨ ਆਫ ਚੈਂਪੀਅਨਜ਼
ਸੀਟੀ ਯੂਨੀਵਰਸਿਟੀ ਨਾਰਥ ਜੋਨ ਇੰਟਰ-ਯੂਨੀਵਰਸਿਟੀ ਬੈਡਮਿੰਟਨ ਚੈਂਪੀਅਨਸ਼ਿਪ ’ਚ ਚੈਂਪੀਅਨ ਆਫ ਚੈਂਪੀਅਨਜ਼ ਬਣੀ
Publish Date: Sun, 04 Jan 2026 07:05 PM (IST)
Updated Date: Mon, 05 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਯੂਨੀਵਰਸਿਟੀ ਨੇ 30 ਦਸੰਬਰ 2025 ਤੋਂ 3 ਜਨਵਰੀ 2026 ਤੱਕ ਏਆਈਯੂ ਨਾਰਥ ਜ਼ੋਨ ਇੰਟਰ-ਯੂਨੀਵਰਸਿਟੀ ਬੈਡਮਿੰਟਨ ਪੁਰਸ਼ ਚੈਂਪੀਅਨਸ਼ਿਪ 2025-26 ਕਰਦਿਆਂ ਖੇਡ ਉਤਕ੍ਰਿਸ਼ਟਤਾ ਦਾ ਨਵਾਂ ਮਾਪਦੰਡ ਕਾਇਮ ਕੀਤਾ, ਜਿਸ ’ਚ ਨਾਰਥ ਜ਼ੋਨ ਦੀਆਂ 75 ਯੂਨੀਵਰਸਿਟੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਠਿਨ ਤੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਸੀਟੀ ਯੂਨੀਵਰਸਿਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤ ਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦਕਿ ਐੱਨਆਈਐੱਲਐੱਲਐੱਮ ਯੂਨੀਵਰਸਿਟੀ ਹਰਿਆਣਾ ਨੇ ਚਾਂਦੀ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ ਕਾਂਸੀ ਤਮਗਾ ਜਿੱਤਿਆ ਤੇ ਚਿਤਕਾਰਾ ਯੂਨੀਵਰਸਿਟੀ ਚੌਥੇ ਸਥਾਨ ’ਤੇ ਰਹੀ। ਇਸ ਉਪਲੱਬਧੀ ਨਾਲ ਸਾਰੀਆਂ ਤਮਗਾ ਜੇਤੂ ਟੀਮਾਂ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਬੈਡਮਿੰਟਨ ਚੈਂਪੀਅਨਸ਼ਿਪ ਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਲਈ ਕੁਆਲੀਫਾਈ ਕੀਤਾ। ਇਸ ਮੌਕੇ ਸਪੋਰਟਸ ਹੈੱਡ ਗੁਰਦੀਪ ਸਿੰਘ ਤੇ ਡਾਇਰੈਕਟਰ–ਡੀਨ ਸਟੂਡੈਂਟ ਵੈੱਲਫੇਅਰ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਫਲਤਾ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਦੀ ਦੂਰਦਰਸ਼ੀ ਅਗਵਾਈ, ਟੀਮ ਵਰਕ ਤੇ ਯੋਜਨਾਬੱਧ ਟ੍ਰੇਨਿੰਗ ਦਾ ਨਤੀਜਾ ਹੈ, ਜਿਸ ਨਾਲ ਸੀਟੀ ਯੂਨੀਵਰਸਿਟੀ ਦੀ ਰਾਸ਼ਟਰੀ ਪੱਧਰ ’ਤੇ ਖੇਡ ਕੇਂਦਰ ਵਜੋਂ ਪਛਾਣ ਹੋਰ ਮਜ਼ਬੂਤ ਹੋਈ ਹੈ।