ਸੀ.ਟੀ. ਗਰੁੱਪ ਦੀ ਮਿਊਜ਼ਿਕਲ ਸੁਸਾਇਟੀ ਪੇਸ਼ਕਾਰੀ ਨੇ ਬੰਨ੍ਹਿਆ ਰੰਗ
ਸੀਟੀ ਗਰੁੱਪ ’ਚ ‘ਕਲਰਜ਼ 2026’ ਇੰਟਰ-ਕਾਲਜ ਫੀਏਸਟਾ ਕਰਵਾਇਆ
Publish Date: Sat, 14 Mar 2026 07:35 PM (IST)
Updated Date: Sat, 14 Mar 2026 07:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਨਾਰਥ ਕੈਂਪਸ ਮਕਸੂਦਾਂ ਵਿਖੇ ਇੰਟਰ-ਕਾਲਜ ਫੀਏਸਟਾ ‘ਕਲਰਜ਼ 2026’ ਕਰਵਾਇਆ, ਜਿਸ ’ਚ ਖੇਤਰ ਦੇ 70 ਤੋਂ ਵੱਧ ਕਾਲਜਾਂ ਦੇ 2000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਨੌਜਵਾਨਾਂ ਨੂੰ ਰਚਨਾਤਮਕਤਾ, ਨਵੀਨ ਸੋਚ ਤੇ ਸੱਭਿਆਚਾਰਕ ਪ੍ਰਤਿਭਾ ਪ੍ਰਗਟ ਕਰਨ ਲਈ ਵਿਲੱਖਣ ਮੰਚ ਪ੍ਰਾਪਤ ਹੋਇਆ। ਇਸ ਮੌਕੇ ਸੀ.ਟੀ. ਗਰੁੱਪ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਮਿਸ ਤਨਿਕਾ ਚੰਨੀ, ਉਦਯੋਗਪਤੀ ਤੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ, ਸਿਟੀ ਯੂਨੀਵਰਸਿਟੀ ਅਜਮਾਨ (ਯੂਏਈ) ਦੇ ਪ੍ਰੋਫੈਸਰ ਡਾ. ਵਰਿੰਦਰ ਸਿੰਘ ਰਾਣਾ ਤੇ ਗਵਰਨਮੈਂਟ ਪਾਲੀਟੈਕਨਿਕ ਕਾਲਜ ਫਾਰ ਗਰਲਜ਼ ਦੀ ਪ੍ਰਿੰਸੀਪਲ ਪ੍ਰੇਨੂਕਾ ਜਿੰਦਲ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਮਾਗਮ ਦੌਰਾਨ ਕੁਇਜ਼, ਟ੍ਰੇਜ਼ਰ ਟਰੋਵ, ਡਿਬੇਟ, ਕੋਡ ਡੀਬਗਿੰਗ, ਰੰਗੋਲੀ, ਮਹਿੰਦੀ, ਪੋਸਟਰ ਮੇਕਿੰਗ, ਸਲਾਦ ਮੇਕਿੰਗ, ਮਾਕਟੇਲ, ਫੇਸ ਪੇਂਟਿੰਗ, ਫੈਸ਼ਨ ਸ਼ੋਅ, ਸੋਲੋ ਸਿੰਗਿੰਗ, ਭੰਗੜਾ-ਗਿੱਧਾ, ਬੈਸਟ ਆਉਟ ਆਫ ਵੇਸਟ, ਰੀਲ ਮੇਕਿੰਗ, ਐਡ ਮੈਡ ਸ਼ੋਅ, ਸੋਲੋ ਤੇ ਗਰੁੱਪ ਡਾਂਸ ਵਰਗੇ ਕਈ ਰੰਗ-ਬਿਰੰਗੇ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਦੇ ਜੇਤੂਆਂ ਨੂੰ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਤੇ ਡਿਪਟੀ ਡਾਇਰੈਕਟਰ ਐਡਮਿਸ਼ਨ ਵਿਕਾਸ ਵੱਲੋਂ ਇਨਾਮ ਦਿੱਤੇ ਗਏ, ਜਿਸ ’ਚ ਓਵਰਆਲ ਟਰਾਫੀ ਤੇ 11,000 ਦੀ ਨਕਦ ਰਕਮ ਲਾਇਲਪੁਰ ਖਾਲਸਾ ਕਾਲਜ ਨੇ ਹਾਸਲ ਕੀਤੀ, ਜਦਕਿ ਰਨਰ-ਅੱਪ ਟਰਾਫੀ ਤੇ 5,100 ਦਾ ਇਨਾਮ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਨੂੰ ਮਿਲਿਆ ਤੇ ਤੀਜੇ ਸਥਾਨ ਦੀ ਟਰਾਫੀ ਤੇ 3,100 ਦੀ ਰਕਮ ਕੇਐੱਮਵੀ ਨੂੰ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਸੀ.ਟੀ. ਗਰੁੱਪ ਨਾਰਥ ਕੈਂਪਸ ਦੀ ਮਿਊਜ਼ਿਕਲ ਸੁਸਾਇਟੀ ਨੇ ਪੇਸ਼ਕਸ਼ ਨਾਲ ਦਰਸ਼ਕਾਂ ਨੂੰ ਮੋਹ ਲਿਆ ਤੇ ਸਮਾਗਮ ਦਾ ਸਮਾਪਨ ਡੀਜੇ ਤੇ ਰੰਗਾਰੰਗ ਪ੍ਰੋਗਰਾਮ ਨਾਲ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ ਨੇ ਕਿਹਾ ਕਿ ‘ਕਲਰਜ਼ 2026’ ਕੈਂਪਸ ਵੱਲੋਂ ਕਰਵਾਏ ਗਏ ਸਭ ਤੋਂ ਰੰਗਮਈ ਤੇ ਜੀਵੰਤ ਸੱਭਿਆਚਾਰਕ ਸਮਾਗਮਾਂ ’ਚੋਂ ਇਕ ਹੈ, ਜਦਕਿ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਕ ਮੰਚ ’ਤੇ ਲਿਆਉਂਦੇ ਹਨ, ਜਿਸ ਨਾਲ ਟੀਮ ਭਾਵਨਾ, ਸਹਿਯੋਗ ਤੇ ਨਵੇਂ ਵਿਚਾਰਾਂ ਦੇ ਵਟਾਂਦਰੇ ਨੂੰ ਹੁਲਾਰਾ ਮਿਲਦਾ ਹੈ।