ਪੱਤਰਕਾਰ' ਨੇ ਕੀਤੀ ਸੀ 'ਸਟਿੰਗ ਆਪ੍ਰੇਸ਼ਨ' ਦੇ ਨਾਮ 'ਤੇ ਲੱਖਾਂ ਦੀ ਵਸੂਲੀ
ਗੈਸ ਏਜੰਸੀ ਮੈਨੇਜਰਾਂ ਤੇ
Publish Date: Sat, 11 Apr 2026 10:22 PM (IST)
Updated Date: Sun, 12 Apr 2026 04:12 AM (IST)

ਗੈਸ ਏਜੰਸੀ ਮੈਨੇਜਰਾਂ ਤੇ ਸਪਾ ਸੈਂਟਰ ਮਾਲਕਾਂ ਨੂੰ ਬਣਾਇਆ ਨਿਸ਼ਾਨਾ ਪੱਤਰਕਾਰ ਤੇ ਉਸਦੇ ਸਾਥੀਆਂ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਗੈਸ ਏਜੰਸੀਆਂ ਦੇ ਜਾਅਲੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ਾਂ ਵਿਚ ਨਾਮਜ਼ਦ ਪੱਤਰਕਾਰ ਦੇ ਆਲੇ-ਦੁਆਲੇ ਧੋਖੇ ਦੀਆਂ ਪਰਤਾਂ ਹੁਣ ਹੌਲੀ-ਹੌਲੀ ਖੁੱਲ੍ਹਣ ਲੱਗੀਆਂ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਆਪਣੀ ਟੀਮ ਦੇ ਮੈਂਬਰਾਂ ਨੂੰ ਸ਼ਹਿਰ ਭਰ ਦੇ ਕਈ ਸਪਾ ਸੈਂਟਰਾਂ ਵਿਚ ਗਾਹਕ ਬਣਾ ਕੇ ਭੇਜਿਆ ਤੇ ਸਟਿੰਗ ਆਪਰੇਸ਼ਨ ਕਰਨ ਲਈ ਉਨ੍ਹਾਂ ਕੋਲੋਂ ਵੀਡੀਓ ਰਿਕਾਰਡ ਕਰਵਾਈ ਫਿਰ ਉਹ ਇਨ੍ਹਾਂ ਵੀਡੀਓਜ਼ ਨੂੰ ਆਪਣੇ ਫੇਸਬੁੱਕ ਪੇਜ ਤੇ ਅਪਲੋਡ ਕਰਦਾ ਸੀ ਤੇ ਬਾਅਦ ’ਚ ਫੁਟੇਜ ਨੂੰ ਮਿਟਾਉਣ ਦੇ ਬਦਲੇ ਮਾਲਕਾਂ ਤੋਂ ਲੱਖਾਂ ਰੁਪਏ ਦੀ ਮੰਗ ਕਰਦਾ ਸੀ। ਸਪਾ ਸੈਂਟਰ ਤੇ ਗੈਰ-ਕਾਨੂੰਨੀ ਸੈਕਸ ਰੈਕੇਟ ਹੁੰਦੇ ਸਨ ਸਾਫਟ ਟਾਰਗੇਟ’ ਸੂਤਰਾਂ ਅਨੁਸਾਰ ਪੱਤਰਕਾਰ ਨੇ ਨਾ ਸਿਰਫ਼ ਸਪਾ ਸੈਂਟਰਾਂ ਨੂੰ ਸਗੋਂ ਇਕਾਂਤ ਖੇਤਰਾਂ ’ਚ ਚੱਲ ਰਹੇ ਗੈਰ-ਕਾਨੂੰਨੀ ਸੈਕਸ ਰੈਕੇਟਾਂ ਨੂੰ ਵੀ ਨਿਸ਼ਾਨਾ ਬਣਾਇਆ। ਉਹ ਆਪਣੀ ਟੀਮ ਦੇ ਮੈਂਬਰਾਂ ਨੂੰ ਖੁਫੀਆ ਕੈਮਰਿਆਂ ਨਾਲ ਲੈਸ ਕਰ ਕੇ ਭੇਜਦਾ ਸੀ, ਤਾਂ ਜੋ ਉਹ ਹਰ ਚੀਜ਼ ਨੂੰ ਕੈਦ ਕਰ ਸਕਣ। ਉਸਦੇ ਸਾਥੀ ਇਹਨਾਂ ਥਾਵਾਂ ’ਤੇ ਜਾ ਕੇ ਖੁਫੀਆਂ ਕੈਮਰਿਆਂ ’ਚ ਮਸਾਜ ਤੋਂ ਲੈ ਕੇ ਅੰਦਰ ਹੋ ਰਹੀਆਂ ਬਾਕੀ ਗਤੀਵਿਧੀਆਂ ਨੂੰ ਆਪਣੇ ਕੈਮਰੇ ’ਚ ਰਿਕਾਰਡ ਕਰ ਲੈਂਦੇ ਸਨ। ਦੋਸ਼ੀ ਇਹ ਵੀਡੀਓ ਆਪਣੀ ਟੀਮ ਦੇ ਮੈਂਬਰਾਂ ਤੇ ਅਦਾਰਿਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੇ ਚਿਹਰੇ ਧੁੰਦਲੇ ਕਰ ਕੇ ਪੋਸਟ ਕਰਦਾ ਸੀ। ਫਿਰ ਉਹ ਮਾਲਕਾਂ ਨੂੰ ਪੋਸਟ ਦਾ ਲਿੰਕ ਭੇਜਦਾ ਸੀ, ਇਸਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਧਮਕੀਆਂ ਦਿੰਦਾ ਤੇ ਡਰਾਉਂਦਾ ਸੀ। ਬਦਨਾਮੀ ਦੇ ਡਰੋਂ ਬਹੁਤ ਸਾਰੇ ਵਿਅਕਤੀਆਂ ਨੇ ਉਸਨੂੰ ਮਹੀਨਾ ਦੇਣਾ ਵੀ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਉਸ ਦੇ ਹੌਸਲੇ ਦਿਨੋ-ਦਿਨ ਵਧਦੇ ਗਏ। ਗੈਸ ਏਜੰਸੀ ਦੇ ਮਾਲਕਾਂ ਤੋਂ ਕੀਤੀ ਦੋ ਲੱਖ ਰੁਪਏ ਦੀ ਮੰਗ ਤਾਜ਼ਾ ਘਟਨਾ ਦੋਆਬਾ ਗੈਸ ਏਜੰਸੀ ਸੰਤੋਖਪੁਰਾ ਨਾਲ ਸਬੰਧਤ ਹੈ। ਏਜੰਸੀ ਦੇ ਪ੍ਰਬੰਧਕਾਂ ਨੇ ਦੋਸ਼ ਲਗਾਇਆ ਹੈ ਕਿ ਪੱਤਰਕਾਰ ਨੇ ਦਸੰਬਰ 2025 ’ਚ ਉਨ੍ਹਾਂ ਦੇ ਸਟਾਫ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਕਦੇ-ਕਦੇ ਸਟਾਫ ਮੈਂਬਰਾਂ ਤੋਂ ਪੈਸੇ ਖੋਹ ਲੈਂਦਾ ਸੀ ਜਾਂ ਉਨ੍ਹਾਂ ਨਾਲ ਕਈ ਵਾਰ ਹੱਥੋਪਾਈ ਵੀ ਕਰਦਾ ਸੀ। ਏਜੰਸੀ ਨੂੰ ਬਦਨਾਮ ਕਰਨ ਲਈ ਦਬਾਅ ਪਾਉਂਦਾ ਸੀ। ਜਨਵਰੀ 2026 ’ਚ ਆਪਣੇ ਮੋਬਾਈਲ ਫੋਨ ਤੇ ਵੀਡੀਓ ਰਿਕਾਰਡ ਕਰਦੇ ਹੋਏ ਉਹ ਜ਼ਬਰਦਸਤੀ ਏਜੰਸੀ ਦੇ ਕੈਸ਼ ਰੂਮ ’ਚ ਦਾਖਲ ਹੋਇਆ ਤੇ ਦੋ ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਉਸਨੇ ਪੈਸੇ ਦੀ ਮੰਗ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਉਸਨੇ ਮੈਨੇਜਰਾਂ ਨੂੰ ਜਾਤੀਸੂਚਕ ਗਾਲ੍ਹਾਂ ਵੀ ਕੱਢੀਆਂ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਪੁਲਿਸ ਦੇ ਧਿਆਨ ’ਚ ਮਾਮਲਾ ਲਿਆਉਣ ਤੋਂ ਬਾਅਦ ਤੇ ਡੀਏ ਲੀਗਲ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪੁਲਿਸ ਨੇ ਪੱਤਰਕਾਰ ਖਿਲਾਫ ਥਾਣਾ ਨੰਬਰ 8 ਵਿਖੇ ਮਾਮਲਾ ਦਰਜ ਕੀਤਾ ਹੈ। ਪੱਤਰਕਾਰ ਤੇ ਉਸਦੇ ਨਜ਼ਦੀਕੀ ਸਾਥੀ ਇਸ ਵੇਲੇ ਫਰਾਰ ਹਨ। ਪੁਲਿਸ ਮੁਲਜ਼ਮ ਦੇ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸਦੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਵੀ ਸਲਾਖਾਂ ਪਿੱਛੇ ਭੇਜਿਆ ਜਾਵੇਗਾ।