ਬਿਹਾਰ ਤੋਂ ਚਰਸ ਦੀ ਸਪਲਾਈ ਦੇਣ ਆਇਆ ਕਾਬੂ
ਬਿਹਾਰ ਤੋਂ ਚਰਸ ਦੀ ਸਪਲਾਈ ਦੇਣ ਆਇਆ ਕਾਬੂ
Publish Date: Fri, 02 Jan 2026 09:54 PM (IST)
Updated Date: Sat, 03 Jan 2026 04:12 AM (IST)

* 15 ਕਿੱਲੋ 200 ਗ੍ਰਾਮ ਕਿੱਲੋ ਚਰਸ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਬਿਹਾਰ ਤੋਂ ਨਸ਼ੇ ਦੀ ਸਪਲਾਈ ਦੇਣ ਲਈ ਜਲੰਧਰ ਆਏ ਇਕ ਨਸ਼ਾ ਤਸਕਰ ਨੂੰ 15 ਕਿੱਲੋ 200 ਗ੍ਰਾਮ ਚਰਸ ਸਮੇਤ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਬਿਹਾਰ ਵਾਸੀ ਇਕ ਵਿਅਕਤੀ ਬਸ਼ੀਰਪੁਰਾ ਰੋਡ ਮੋੜ ’ਤੇ ਨਸ਼ੇ ਦੀ ਖੇਪ ਸਮੇਤ ਖੜ੍ਹਾ ਕਿਸੇ ਗਾਹਕ ਦੀ ਉਡੀਕ ’ਚ ਹੈ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕੀਤੀ। ਪੁਲਿਸ ਪਾਰਟੀ ਉਕਤ ਵਿਅਕਤੀ ਦੇ ਕਰੀਬ ਪਹੁੰਚੀ ਤਾਂ ਉਹ ਵਿਅਕਤੀ ਇਕਦਮ ਘਬਰਾ ਗਿਆ ਅਤੇ ਆਪਣੇ ਹੱਥ ’ਚ ਫੜਿਆ ਇਕ ਭਾਰੀ ਬੈਗ ਉੱਥੇ ਸੁੱਟ ਕੇ ਭੱਜਣ ਲੱਗਾ। ਪੁਲਿਸ ਪਾਰਟੀ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰਕੇ ਜਦ ਉਸਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਮੁਹੰਮਦ ਤਨਵੀਰ ਵਾਸੀ ਬਿਹਾਰ ਦੱਸਿਆ। ਜਦ ਪੁਲਿਸ ਪਾਰਟੀ ਵੱਲੋਂ ਉਸ ਵੱਲੋਂ ਸੁੱਟੇ ਗਏ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 15 ਕਿੱਲੋ 200 ਗ੍ਰਾਮ ਚਰਸ ਬਰਾਮਦ ਹੋਈ, ਜਿਸ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।