ਜੇਪੀਐੱਲ ਤਹਿਤ ਕਰਵਾਏ ਕ੍ਰਿਕਟ ਮੈਚ
ਜਲੰਧਰ ਪ੍ਰੀਮੀਅਰ ਲੀਗ ਤਹਿਤ ਕ੍ਰਿਕਟ ਮੁਕਾਬਲੇ ਕਰਵਾਏ
Publish Date: Tue, 21 Apr 2026 07:48 PM (IST)
Updated Date: Tue, 21 Apr 2026 07:52 PM (IST)
-ਆਈਵੀਵਾਈ ਵਰਲਡ ਅਕੈਡਮੀ 10 ਵਿਕਟਾਂ ਤੇ ਪਾਵਰ ਪਲੇਅ ਅਕੈਡਮੀ 25 ਦੌੜਾਂ ਨਾਲ ਜੇਤੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ ਤਹਿਤ ਕਰਵਾਈ ਜਾ ਰਹੀ ‘ਜਲੰਧਰ ਪ੍ਰੀਮੀਆ ਲੀਗ’ ਅਧੀਨ ਅੱਜ ਕ੍ਰਿਕਟ ਦੇ ਦੋ ਮੁਕਾਬਲੇ ਕਰਵਾਏ ਗਏ। ਪਹਿਲਾ ਮੈਚ ਆਈਵੀਵਾਈ ਵਰਲਡ ਅਕੈਡਮੀ ਤੇ ਆਰਸੀਏ ਸਾਈਂ ਦਾਸ ਅਕੈਡਮੀ ਵਿਚਕਾਰ ਹੋਇਆ, ਜਿਸ ’ਚ ਆਈਵੀਵਾਈ ਵਰਲਡ ਅਕੈਡਮੀ ਦੀ ਟੀਮ 10 ਵਿਕਟਾਂ ਨਾਲ ਜੇਤੂ ਰਹੀ। ਇਸੇ ਤਰ੍ਹਾਂ ਪਾਵਰ ਪਲੇਅ ਅਕੈਡਮੀ ਤੇ ਰਾਇਲ ਸਟੰਪ ਕ੍ਰਿਕਟ ਅਕੈਡਮੀ ਦਰਮਿਆਨ ਹੋਏ ਮੁਕਾਬਲੇ ’ਚ ਪਾਵਰ ਪਲੇਅ ਅਕੈਡਮੀ ਨੇ 25 ਦੌੜਾਂ ਨਾਲ ਮੈਚ ਜਿੱਤਿਆ। ਹਰਿੰਦਰਵੀਰ ਸਿੰਘ 17 ਬਾਲਾਂ ’ਤੇ 39 ਦੌੜਾਂ ਤੇ ਗੁਰਨੇਕ ਸਿੰਘ 25 ਬਾਲਾਂ ’ਤੇ 39 ਦੌੜਾਂ ਬਣਾਕੇ ਮੈਨ ਆਫ਼ ਦਿ ਮੈਚ ਰਹੇ। ਸੀ.ਟੀ. ਇੰਸਟੀਚਿਊਟ ਸ਼ਾਹਪੁਰ ’ਚ ਪਾਵਰ ਪਲੇਅ ਅਕੈਡਮੀ ਤੇ ਰਾਇਲ ਸਟੰਪ ਕ੍ਰਿਕਟ ਅਕੈਡਮੀ ਤੇ ਸਾਈਂ ਦਾਸ ਸਕੂਲ ਵਿਖੇ ਆਈਵੀਵਾਈ ਵਰਲਡ ਕ੍ਰਿਕਟ ਅਕੈਡਮੀ ਤੇ ਆਰਸੀਏ ਸਾਈਂ ਦਾਸ ਅਕੈਡਮੀ ਦੇ ਕ੍ਰਿਕਟ ਮੁਕਾਬਲੇ ਕਰਵਾਏ ਗਏ। ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।