ਦਿਲ ਦਾ ਦੌਰਾ ਪੈਣ ਕਾਰਨ ਮੇਅਰ ਦੇ ਪਿਤਾ ਦਾ ਦੇਹਾਂਤ
ਮੇਅਰ ਦੇ ਪਿਤਾ ਦਾ ਦਿਹਾਂਤ, ਅੰਤਮ ਸਸਕਾਰ ਹਰਨਾਮ ਦਾਸ ਪੁਰਾ ਵਿਖੇ ਕੀਤਾ ਗਿਆ
Publish Date: Sun, 04 Jan 2026 07:10 PM (IST)
Updated Date: Mon, 05 Jan 2026 04:09 AM (IST)
- ਅੰਤਿਮ ਸੰਸਕਾਰ ਹਰਨਾਮ ਦਾਸ ਪੁਰਾ ਵਿਖੇ ਕੀਤਾ ਗਿਆ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਮੇਅਰ ਵਿਨੀਤ ਧੀਰ ਦੇ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਵਿਨੋਦ ਧੀਰ (75) ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਉਸ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ। ਉਨ੍ਹਾਂ ਦਾ ਐਤਵਾਰ ਸ਼ਾਮ ਨੂੰ ਹਰਨਾਮਦਾਸ ਪੁਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੇਅਰ ਵਿਨੀਤ ਧੀਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਦਿਖਾਈ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਵਿਨੀਤ ਧੀਰ ਮੇਅਰ ਤੇ ਦੋ ਲੜਕੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਸੂਚਨਾ ਮਿਲਦੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਅਨੇਕਾਂ ਪਾਰਟੀਆਂ ਦੇ ਆਗੂ ਆਦਿ ਉਨ੍ਹਾਂ ਦੇ ਘਰ ਕਪੂਰਥਲਾ ਰੋਡ ਸਥਿਤ ਜਲੰਧਰ ਕੁੰਜ ਪੁੱਜੇ। ਸ਼ਮਸ਼ਾਨਘਾਟ ਵਿਖੇ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ, ਫਗਵਾੜਾ ਦੇ ਮੇਅਰ ਰਾਮ ਪਾਲ ਉੱਪਲ, ਸ਼ੀਤਲ ਅੰਗੂਰਾਲ, ਨਿਤਿਨ ਕੋਹਲੀ, ਚੰਦਨ ਗਰੇਵਾਲ, ਪ੍ਰਦੀਪ ਖੁੱਲਰ, ਸੰਜੂ ਅਰੋੜਾ, ਡਾ. ਜਸਲੀਨ ਸੇਠੀ, ਜਗਦੀਸ਼ ਸਮਰਾਏ, ਕਾਕੂ ਆਹਲੂਵਾਲੀਆ, ਰਾਜਵਿੰਦਰ ਕੌਰ ਥਿਆੜਾ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਕੌਂਸਲਰ ਵੀ ਮੌਜੂਦ ਸਨ।