ਧਰਮ ਪਰਿਵਰਤਨ ਸਬੰਧੀ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ
ਧਰਮ ਪਰਿਵਰਤਨ ਸਬੰਧੀ ਅਦਾਲਤ ਦੇ ਫੈਸਲੇ ਦੀ ਕੀਤੀ ਸ਼ਲਾਘਾ
Publish Date: Wed, 25 Mar 2026 06:15 PM (IST)
Updated Date: Wed, 25 Mar 2026 06:17 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਈਸਾਈ ਧਰਮ ਅਪਨਾਉਣ ’ਤੇ ਅਨੁਸੂਚਿਤ ਜਾਤੀ ਦਾ ਦਰਜਾ ਖਤਮ ਹੋਣ ਦਾ ਜੋ ਇਤਹਾਸਿਕ ਫੈਸਲਾ ਕੀਤਾ ਹੈ। ਉਸ ਦੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਤੇ ਗੁਰਦੀਪ ਸਿੰਘ ਨੇ ਸਾਂਝੇ ਬਿਆਨ ਰਾਹੀਂ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਘਰ ਦੇ ਲੋਕ ਜੋ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੁੰਦੇ ਸਨ, ਉਨ੍ਹਾਂ ਨੂੰ ਲਾਲਚ ਦੇ ਕੇ ਇਕ ਧਰਮ ਅਪਨਾਉਣ ਲਈ ਪ੍ਰੇਰਿਆ ਜਾਂਦਾ ਸੀ। ਕੁਝ ਲੋਕ ਦੋਹਰੇ ਫਾਇਦੇ ਲੈਣ ਲਈ ਧਰਮ ਪਰਿਵਰਤਨ ਕਰ ਲੈਂਦੇ ਸਨ ਉਹ ਲਾਲਚ ਵੱਸ ਪੈਸੇ ਵੀ ਲੇ ਲੈਂਦੇ ਸਨ ਤੇ ਅਨੁਸੂਚਿਤ ਜਾਤੀ ਦੀਆਂ ਸਹੂਲਤਾਂ ਵੀ ਲਈ ਜਾਂਦੇ ਹਨ। ਇਸ ’ਤੇ ਧਰਮ ਪਰਿਵਰਤਨ ਕਰਵਾਉਣ ਵਾਲੇ ਬੜੀ ਜਲਦੀ ਕਾਮਯਾਬ ਹੋ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ’ਚ ਕਿਹਾ ਹੈ ਕਿ ਈਸਾਈ ਧਰਮ ਜਾਤੀ ਵਿਵਸਥਾ ਨੂੰ ਨਹੀਂ ਮੰਨਦਾ ਇਸ ਕਰਕੇ ਉਨਾਂ ਨੂੰ ਦੋਹਰੇ ਫਾਇਦੇ ਨਹੀਂ ਮਿਲ ਸਕਦੇ। ਉਨਾਂ ਸੁਪਰੀਮ ਕੋਰਟ ਵੱਲੋਂ ਸਿੱਖ ਹਿੰਦੂ ਤੇ ਬੋਧੀ ਭਾਈਚਾਰੇ ਦੇ ਲੋਕਾਂ ਨੂੰ ਇਸ ਫੈਸਲੇ ਤੋਂ ਛੋਟ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਅੱਜ ਦੇ ਇਸ ਇਤਹਾਸਿਕ ਫੈਸਲੇ ਨਾਲ ਲਾਲਚ ਦੇ ਕੇ ਧਰਮ ਪ੍ਰੀਵਰਤਨ ਦੇ ਰੁਝਾਨ ਨੂੰ ਠੱਲ੍ਹ ਪਾਉਣ ’ਚ ਮਦਦ ਮਿਲੇਗੀ। ਉਕਤ ਆਗੂਆਂ ਦੇ ਸਿੱਖ ਧਰਮ ਦੇ ਆਗੂਆਂ ਨੂੰ ਬੇਨਤੀ ਕੀਤੀ ਇਸ ਫੈਸਲੇ ਨੂੰ ਵੱਡੇ ਪੱਧਰ ’ਤੇ ਲੋਕਾਂ ਨੂੰ ਦੱਸਿਆ ਜਾਵੇ ਤੇ ਉਨ੍ਹਾਂ ਧਰਮ ਪਰਿਵਰਤਨ ’ਤੇ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦਿੱਤੀ ਜਾਵੇ। ਇਸ ਜਿਸ ਨਾਲ ਲਾਲਚ ਵੱਸ ਧਰਮ ਪਰਿਵਰਤਨ ਨੂੰ ਠੱਲ੍ਹ ਪਵੇਗੀ। ਇਸ ਮੌਕੇ ਹਰਪ੍ਰੀਤ ਸਿੰਘ ਸੋਨੂ, ਗੁਰਮਤਿ ਸਿੰਘ ਭਾਟੀਆ ਤੇ ਅਵਨੀਤ ਸਿੰਘ ਹਾਜ਼ਰ ਸਨ।