ਅਦਾਲਤੀ ਫ਼ੈਸਲਾ ਸੱਚ ਤੇ ਇਨਸਾਫ ਦੀ ਵੱਡੀ ਜਿੱਤ : ਕੋਹਲੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 27 Feb 2026 08:18 PM (IST)
Updated Date: Fri, 27 Feb 2026 08:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ੁੱਕਰਵਾਰ ਸ਼ਹੀਦ ਉਧਮ ਸਿੰਘ ਨਗਰ ਸਥਿਤ ਆਪਣੇ ਦਫ਼ਤਰ ’ਚ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਅਦਾਲਤ ਵੱਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਕਥਿਤ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚੋਂ ਬਰੀ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸਨੂੰ ਸੱਚ ਅਤੇ ਨਿਆਂ ਦੀ ਵੱਡੀ ਜਿੱਤ ਕਰਾਰ ਦਿੱਤਾ। ਕੋਹਲੀ ਨੇ ਕਿਹਾ ਕਿ ਰਾਜਨੀਤਿਕ ਸਾਜ਼ਿਸ਼ਾਂ ਅਤੇ ਦਬਾਅ ਦੇ ਬਾਵਜੂਦ ਸੱਚਾਈ ਸਾਹਮਣੇ ਆਈ ਹੈ, ਜੋ ਇਹ ਦਰਸਾਉਂਦਾ ਹੈ ਕਿ ਇਮਾਨਦਾਰ ਤੇ ਲੋਕ-ਹਿਤੈਸ਼ੀ ਰਾਜਨੀਤੀ ਨੂੰ ਝੁਕਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਸਿਰਫ਼ ਦੋ ਨੇਤਾਵਾਂ ਦੀ ਜਿੱਤ ਨਹੀਂ ਸਗੋਂ ਉਸ ਹਰ ਨਾਗਰਿਕ ਦੀ ਜਿੱਤ ਹੈ ਜੋ ਸੱਚ ਅਤੇ ਇਨਸਾਫ ’ਤੇ ਵਿਸ਼ਵਾਸ ਰੱਖਦਾ ਹੈ।
ਇਸੇ ਪ੍ਰੈੱਸ ਕਾਨਫਰੰਸ ਦੌਰਾਨ ਬਾਬਾ ਪਰਗਟ ਨਾਥ ਨੂੰ ਵਾਲਮੀਕੀ ਸਮਾਜ ਬੋਰਡ ਪੰਜਾਬ ਦਾ ਚੇਅਰਮੈਨ ਨਿਯੁਕਤ ਹੋਣ ‘ਤੇ ਨਿਤਿਨ ਕੋਹਲੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਬਾ ਪਰਗਟ ਨਾਥ ਜੀ ਦੀ ਨਿਯੁਕਤੀ ਨਾਲ ਵਾਲਮੀਕੀ ਸਮਾਜ ਨੂੰ ਮਜ਼ਬੂਤ ਨੁਮਾਇੰਦਗੀ ਮਿਲੇਗੀ ਤੇ ਸਮਾਜਿਕ ਨਿਆਂ ਵੱਲ ਹੋਰ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣਗੇ।
ਇਸ ਮੌਕੇ ਮੇਅਰ ਵਨੀਤ ਧੀਰ, ਰਾਜਵਿੰਦਰ ਕੌਰ (ਹਲਕਾ ਕੈਂਟ ਇੰਚਾਰਜ), ਮੰਗਲ ਸਿੰਘ (ਚੇਅਰਮੈਨ), ਪਵਨ ਟੀਨੂੰ (ਹਲਕਾ ਇੰਚਾਰਜ ਆਦਮਪੁਰ), ਬਰੇ ਸੁਲੇਮਾਨ (ਚੇਅਰਮੈਨ), ਆਤਮ ਪ੍ਰਕਾਸ਼ (ਮੈਂਬਰ), ਕਾਕੂ ਅਲਾਵਾਲੀਆ (ਚੇਅਰਮੈਨ), ਰਮਨੀਕ ਰੰਧਾਵਾ (ਚੇਅਰਮੈਨ), ਮਲਕੀਤ ਸਿੰਘ (ਡਿਪਟੀ ਮੇਅਰ), ਪ੍ਰਿੰਸੀਪਲ ਪ੍ਰੇਮ ਕੁਮਾਰ (ਹਲਕਾ ਇੰਚਾਰਜ ਫਿਲੌਰ), ਨਰੇਸ਼ ਸ਼ਰਮਾ, ਲਗਨਦੀਪ, ਨਿਖਿਲ ਅਰੋੜਾ, ਪਵਨ ਕੁਮਾਰ ਹੰਸ, ਲਵ ਰੌਬਿਨ, ਜਸਵਿੰਦਰ ਬਿੱਲਾ, ਅਮਨਦੀਪ ਸੰਧਲ, ਅਜੈ ਸ਼ਰਮਾ ਅਤੇ ਜਸਪ੍ਰੀਤ ਰਿੱਪੀ ਸਮੇਤ ਹੋਰ ਪਾਰਟੀ ਆਗੂ, ਵਰਕਰ ਅਤੇ ਸਮਰਥਕ ਵੀ ਹਾਜ਼ਰ ਸਨ।