ਹਾਦਸੇ ’ਚ ਜੋੜਾ ਜ਼ਖ਼ਮੀ
ਸੰਵਾਦ ਸਹਿਯੋਗੀ, ਜਾਗਰਣ, ਗੁਰਾਇਆ:
Publish Date: Mon, 13 Apr 2026 11:43 PM (IST)
Updated Date: Mon, 13 Apr 2026 11:46 PM (IST)
ਸੰਵਾਦ ਸਹਿਯੋਗੀ, ਜਾਗਰਣ, ਗੁਰਾਇਆ: ਐੱਸਐੱਸਐੱਫ ਟੀਮ ਦੇ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਜਦੋਂ ਦੁਰਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਤਾਂ ਉਨ੍ਹਾਂ ਨੇ ਦੇਖਿਆ ਕਿ ਮੋਟਰਸਾਈਕਲ 'ਤੇ ਸਵਾਰ ਇਕ ਬਜ਼ੁਰਗ ਜੋੜਾ, ਜਿਨ੍ਹਾਂ ਦੀ ਪਛਾਣ ਹਰੀ ਸਿੰਘ ਪੁੱਤਰ ਮੇਹਰ ਸਿੰਘ ਪਿੰਡ ਰਾਜੋਆਨਾ ਤੇ ਉਨ੍ਹਾਂ ਦੀ ਪਤਨੀ ਸੁਖਜੀਵਨ ਕੌਰ ਵਜੋਂ ਹੋਈ, ਹਾਈਵੇ ਵਿਚਾਲੇ ਪਏ ਹੋਏ ਸਨ। ਲੋਕਾਂ ਦੀ ਮਦਦ ਨਾਲ ਮੋਟਰਸਾਈਕਲ ਨੰ. ਪੀਬੀ56ਡੀ2846 ਤੇ ਜ਼ਖਮੀ ਬਜ਼ੁਰਗ ਜੋੜੇ ਨੂੰ ਇਕ ਪਾਸੇ 'ਤੇ ਕੀਤਾ ਗਿਆ। ਮੌਕੇ 'ਤੇ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ, ਫਿਲੌਰ ਭੇਜਿਆ ਗਿਆ। ਹਾਦਸੇ ਵਾਲੇ ਮੋਟਰਸਾਈਕਲ ਨੂੰ ਨੇੜਲੇ ਇਕ ਢਾਬੇ 'ਤੇ ਸੁਰੱਖਿਅਤ ਰੱਖਿਆ ਗਿਆ। ਗੁਰਾਇਆ ਥਾਣੇ ਦੇ ਡਿਊਟੀ ਅਫਸਰ ਏਐੱਸਆਈ ਬਾਬਾ ਸਿੰਘ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ।