ਡਿਊਟੀ ਦੌਰਾਨ ਗ਼ੈਰ ਹਾਜ਼ਰ ਰਹਿਣ ਵਾਲਾ ਮੁਲਾਜ਼ਮ ਮੁਅੱਤਲ
ਡਿਊਟੀ ਦੌਰਾਨ ਗ਼ੈਰ ਹਾਜ਼ਰ ਰਹਿਣ ਤੇ ਨਿਗਮ ਪਾਰਕਿੰਗ ਦਾ ਕਰਮਚਾਰੀ ਮੁਅੱਤਲ
Publish Date: Fri, 09 Jan 2026 07:13 PM (IST)
Updated Date: Fri, 09 Jan 2026 07:15 PM (IST)

ਤਿੰਨ ਦਿਨਾਂ ’ਚ ਮੰਗਿਆ ਸੀ ਜਵਾਬ, ਮੋਬਾਈਲ ’ਤੇ ਕਾਲ ਵੀ ਨਹੀਂ ਚੁੱਕੀ ਸੀ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਇਕ ਕਰਮਚਾਰੀ ਨੂੰ ਡਿਊਟੀ ਦੌਰਾਨ ਲਗਾਤਾਰ ਗ਼ੈਰ ਹਾਜ਼ਰ ਰਹਿਣ ’ਤੇ ਸੰਯੁਕਤ ਕਮਿਸ਼ਨਰ ਵੱਲੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ: ਮਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਮਹੀਨੇ ਤਹਿ-ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਵੱਲੋਂ ਪਾਰਕਿੰਗ ਦੀ ਅਚਾਨਕ ਚੈਕਿੰਗ ਲਗਾਤਾਰ ਦੋ ਦਿਨ ਕੀਤੀ ਅਤੇ ਇਸ ਦੌਰਾਨ ਸੰਬਧਿਤ ਕਰਮਚਾਰੀ ਡਿਊਟੀ ਦੌਰਾਨ ਗ਼ੈਰ ਹਾਜ਼ਰ ਪਾਇਆ ਗਿਆ ਸੀ। ਉਸ ਦੀ ਗ਼ੈਰ ਹਾਜ਼ਰੀ ਦੀ ਰਿਪੋਰਟ ਸੁਪਰਡੈਂਟ ਵਲੋਂ ਸੰਯੁਕਤ ਕਮਿਸ਼ਨਰ ਨੂੰ ਕੀਤੀ ਗਈ ਸੀ, ਜਿਨ੍ਹਾਂ ਨੇ ਨਗਰ ਨਿਗਮ ਕਰਮਚਾਰੀ ਨੂੰ ਗ਼ੈਰ ਹਾਜ਼ਰ ਰਹਿਣ ਲਈ ਨੋਟਿਸ ਜਾਰੀ ਕਰਕੇ ਉਸ ਦਾ 3 ਦਿਨਾਂ ਅੰਦਰ ਜਵਾਬ ਮੰਗਿਆ ਸੀ ਪਰ ਉਸ ਨੇ ਜਦੋਂ ਕੋਈ ਜਵਾਬ ਨਹੀਂ ਦਿੱਤਾ ਤਾਂ ਫਿਰ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਵਰਨਣਯੋਗ ਹੈ ਕਿ ਬੀਤੀ 29 ਦਸੰਬਰ ਨੂੰ ਤਹਿ ਬਜ਼ਾਰੀ ਸੁਪਰਡੈਂਟ ਨੈ ਅਚਾਨਕ ਪਾਰਕਿੰਗ ਦੀ ਸ਼ਾਮ ਦੇ ਸਮੇਂ ਚੈਕਿੰਗ ਕੀਤੀ ਸੀ ਪਰ ਸਬੰਧਿਤ ਕਰਮਚਾਰੀ ਗ਼ੈਰ ਹਾਜ਼ਰ ਪਾਇਆ ਗਿਆ ਸੀ। ਜਦੋਂ ਉਸ ਨਾਲ ਮੋਬਾਈਲ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਤਾਂ ਉਸ ਨੇ ਜਵਾਬ ਤਕ ਨਹੀਂ ਦਿੱਤਾ। ਇਸੇ ਤਰ੍ਹਾਂ ਅਗਲੇ ਦਿਨ ਵੀ ਚੈਕਿੰਗ ਦੌਰਾਨ ਉਹ ਗ਼ੈਰ-ਹਾਜ਼ਰ ਰਿਹਾ, ਜਿਸ ’ਤੇ ਸੁਪਰਡੈਂਟ ਨੇ ਰਿਪੋਰਟ ਤਿਆਰ ਕਰਕੇ ਸੰਯੁਕਤ ਕਮਿਸ਼ਨਰ ਨੂੰ ਭੇਜੀ ਸੀ। ਉਨ੍ਹਾਂ ਨੇ ਉਸ ਨੂੰ ਮੁਅੱਤਲ ਕਰ ਦਿੱਤਾ। --- ਵਸੂਲੀ ਦੇ ਪੈਸੇ ਵੀ ਜਮ੍ਹਾਂ ਨਹੀਂ ਕਰਵਾਏ ਸੰਯੁਕਤ ਕਮਿਸ਼ਨਰ ਅਨੁਸਾਰ ਮੁਅੱਤਲ ਕੀਤਾ ਗਿਆ ਕਰਮਚਾਰੀ ਪਿਛਲੇ ਕਈ ਮਹੀਨਿਆਂ ਤੋਂ ਪਾਰਕਿੰਗ ’ਚ ਆਉਣ ਵਾਲੇ ਵਾਹਨਾਂ ਦੀ ਫੀਸ ਦੀ ਪਰਚੀ ਕੱਟ ਕੇ ਉਸ ਦੀ ਵਸੂਲੀ ਗਈ ਰਕਮ ਵੀ ਜਮ੍ਹਾਂ ਨਹੀਂ ਕਰਵਾ ਰਿਹਾ ਸੀ। ਇਸ ਕਾਰਨ ਸਖ਼ਤ ਕਾਰਵਾਈ ਦਾ ਰੁਖ ਅਖਤਿਆਰ ਕੀਤਾ ਹੈ।