ਪਲਾਸਟਿਕ ਡੋਰ ਨੂੰ ਨੱਥ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਲਾਜ਼ਮੀ : ਰਾਣਾ, ਛੋਕਰ
ਖੂਨੀ ਚਾਈਨਾ ਡੋਰ ’ਤੇ ਨਕੇਲ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਲਾਜ਼ਮੀ : ਸਰਬਜੀਤ ਸਿੰਘ ਰਾਣਾ, ਬਲਵੀਰ ਛੋਕਰ
Publish Date: Thu, 15 Jan 2026 07:09 PM (IST)
Updated Date: Fri, 16 Jan 2026 04:10 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਲਾਸਟਿਕ ਡੋਰ ’ਤੇ ਕਾਬੂ ਪਾਉਣ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤਕ ਲੋਕ ਜਾਗਰੂਕ ਨਹੀਂ ਹੋਣਗੇ, ਓਨੀ ਦੇਰ ਤੱਕ ਇਸ ਦੀ ਵਰਤੋਂ ਰੋਕਣਾ ਮੁਸ਼ਕਲ ਹੈ। ਇਹ ਪ੍ਰਗਟਾਵਾ ਸਰਬਜੀਤ ਸਿੰਘ ਰਾਣਾ ਸੀਨੀਅਰ ਅਕਾਲੀ ਆਗੂ ਤੇ ਬਲਵੀਰ ਛੋਕਰ ਪ੍ਰਧਾਨ ਆਮ ਆਦਮੀ ਪਾਰਟੀ ਸਰਕਲ ਫਿਲੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਇਸ ਡੋਰ ਕਾਰਨ ਜਿੱਥੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਰਹੇ ਹਨ, ਉੱਥੇ ਹੀ ਬੇਜ਼ੁਬਾਨ ਪੰਛੀਆਂ ਦੀਆਂ ਜਾਨਾਂ ਵੀ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਮਸਲਾ ਹੈ। ਸਰਬਜੀਤ ਸਿੰਘ ਰਾਣਾ ਤੇ ਬਲਵੀਰ ਛੋਕਰ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਥੋੜ੍ਹੇ ਜਿਹੇ ਮੁਨਾਫੇ ਲਈ ਇਸ ਖ਼ਤਰਨਾਕ ਡੋਰ ਦੀ ਵਿਕਰੀ ਤੋਂ ਬਚਿਆ ਜਾਵੇ ਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਨਾ ਕੀਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਵਰਗ ਹੀ ਇਸ ਸਮੱਸਿਆ ਦਾ ਸਭ ਤੋਂ ਵੱਡਾ ਹੱਲ ਹੈ। ਜੇ ਨੌਜਵਾਨ ਜਾਗਰੂਕ ਹੋ ਕੇ ਅੱਗੇ ਆਉਣ ਤਾਂ ਇਸ ਸਮਾਜਿਕ ਕੋਹੜ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।